ਪੰਨਾ:ਰਮਲ ਟੀਚਰ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੭)

ਬਿੰਦੂ ਨੂੰ ਜਰਬ ਦੇਈਏ ਤਦ ਰੇਖਾ ਪੈਦਾ ਹੁੰਦੀ ਹੈ ਕਿਉਂਕਿ ਟਾਂਕ ਨੂੰ ਟਾਂਕ ਦੇ ਵਿਚ ਇਕਠਾ ਕੀਤਾ ਤਾਂ ਜਿਸਤ ਹੁੰਦਾ ਹੈ ਇਕ ਟਾਂਕ ਹੈ ਏਸ ਨੂੰ ਇਕ ਦੇ ਨਾਲ ਜੋੜਿਆ ਤਦ ਇਕ ਵਾ੧ ਤੇ ਇਕ ਦੋ ਹੋਏ ਮਤੇ ਦੋ ਜਿਸਤ ਹੈ

ਹੁਣ ਅਮਹਾਤ ਬਨਾਵਨ ਕੀ ਹੋਰ ਬਿਧ ਲਿਖਦੇ ਹਾਂ

ਇਕ ਦਮ ਵਿਚ ਗੋਲ ਲੀਕਾ ਇਸਤ੍ਰਾਂ ਖਿਚੇ ਅਣਗਿਣਤ ਖਿਚੇ ਤੇ ਪਿਛੌਂ: ਸਾਰੀਆਂ ਲੀਕਾਂ ਦੀ ਗਿਣਤੀ ਕਰੇ ਜਿਤਨੀਆਂ ਓਹ ਲੀਕਾਂ ਹੋਵਨ ਓਹਨਾਂ ਵਿਚੋਂ ਸੋਲਾਂ ਦਾ ਭਾਗ ਦੇਵੇ ਤੇ ਜੋ ਬਾਕੀ ਬਚ ਰਹੇ ਉਤਨੀ ਸਕਲ ਕਿਸੇ ਦਾਇਰੇ ਦੀ ਲੈ ਲਵੇ ਫੇਰ ਓਸ ਥੇ ਸਤਵੀਂ ਸਕਲ ਅਗੇ ਲਿਖ ਲਵੇ ਇਕ ਸਕਲ ਤਾ ਪਹਿਲਾਂ ਹੋਵੇਗੀ ਤਿੰਨ ਸਕਲਾਂ ਸਤਵੀਆਂ ਸਤਵੀਆਂ ਲਿਖੇ ਪੂਰੀਆਂ ਚਾਰ ਸਕਲਾਂ ਬਨਾਕੇ ਅਮਹਾਤ ਬਨਾ ਲਵੇ ਫੇਰ ਚਵਾਂ ਸਕਲਾਂ ਤੋਂ ਜਾਇਚਾ ਬਨਾ ਲਵੇ ਸੋ