ਪੰਨਾ:ਰਮਲ ਟੀਚਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਜ਼ਰਤ ਦਾਨੀਯਾਲ ਕਾਫਰਾ ਕਲੋਂ ਡਰਦੇ ਮਾਰੇ ਪਹਾੜ ਵਿਚ ਲੁਕ ਕੇ ਪਰਮੇਸਰ ਦੀ ਬੰਦਗੀ ਕਰਦੇ ਰਹੇ ਹੈਨ ।। ਇਕ ਸਮੇ ਵਿਚ ਜਬਰਾਈਲ ਓਹਨਾਂ ਦੇ ਪਾਸ ਆਏ ਅਰ ਏਹ ਇਲਮ ਉਨ੍ਹਾਂ ਨੂੰ ਸਿਖਾ ਕੇ ਫੁਰਮਾਇਆ ਕਿ ਪਰਮੇਸ਼ਰ ਦਾ ਹੁਕਮ ਹੈ ਕਿ ਜੋ ਲੋਕ ਕਾਫਰ ਹੈਨ।। ਓਨਾਂ ਦਾ ਪਰਮੇਸ਼ਰ ਦੀ ਤਰਫ ਧਿਆਨ ਿਫਰਾਓ ਅਤੇ ਇਸ ਇਲਮ ਦੀ ਮਦਦ ਨਾਲ ਓਹਨਾਂ ਦੇ ਦਿਲਾਂ ਨੂੰ ਫੇਰੋ ਕਿਉਂਕਿ ਤੁਹਾਡੇ ਪਾਸ ਕੁਛ ਲਸ਼ਕਰ ਤੇ ਹਥਿਆਰ ਨਹੀਂ ਹਨ ਫੇਰ ਹਜ਼ਰਤ ਦਾਨੀਆਲ ਪਹਾੜ ਤੋਂ ਹੇਠ ਉਤਰ ਆਏ ਔਰ ਓਸ ਕੌਮ ਦੇ ਵਿਚ ਜਾਕੇ ਰਮਲ ਦੇ ਵਸੀਲੇ ਨਾਲ ਓਹਨਾਂ ਦੇ ਦਿਲਾਂ ਦਾ ਹਾਲ ਦਸਿਆ ਏਥੋਂ ਤਾਂਈਂ ਹਾਲ ਦਸਿਆ ਕਿ ਉਸ ਕੌਮ ਦਾ, ਬੜਾ ਯਕੀਨ ਅਤੇ ਇਤਬਾਰ ਤਥਾ ਭਰੋਸਾ ਦਾਨੀਆਲ ਉਪਰ ਹੋ ਗਿਆ ਹੌਲੀ ੨ ਏਤਨੀ ਖਬਰ ਬਾਦਸ਼ਾਹ ਤੀਕ ਪਹੁਚ ਗਈ