੧੧
‘ਗਯਾਨਚੰਦ’ ਨਾ ਓਸਨੂੰ ਸੋਚ ਆਈ ਪੜਦਾ ਜਿਹਾ ਵਿਸ਼ਵਾਸ ਨੇ ਪਾ ਦਿਤਾ
ਜਵਾਦ-ਜ਼ਰਬ ਇਸ ਇਸ਼ਕ ਦੀ ਬੜੀ ਭੈੜੀ ਅੱਖੀਂ ਵੇਂਹਦਿਆਂ ਰਾਜੇ ਕੰਗਾਲ ਹੋ ਗਏ
ਰਾਂਝੇ ਜਹੇ ਸਿਆਲਾਂ ਦੀ ਹੀਰ ਪਿਛੇ ਗਊਆਂ ਮਝੀਆਂ ਦੇ ਰਖਵਾਲ ਹੋ ਗਏ
ਇੱਜ਼ਤ ਬੇਗ ਜੈਸੇ ਖਾਤਰ ਸੋਹਣੀ ਦੀ ਢੋ ਢੋ ਕੂੜਾ ਮੰਦੇ ਹਾਲ ਹੋ ਗਏ
‘ਗਯਾਨਚੰਦ’ ਮਜਨੂੰ ਹੋਯਾ ਸੁਕ ਕੰਡਾ ਬਣਾਂ ਵਿਚ ਰੁਲਦੇ ਕਈ ਸਾਲ ਹੋ ਗਏ
ਤੋਏ-ਤਰਫ ਤੂੰ ਵੇਖ ਫਰਿਆਦ ਸੰਦੀਆਂ ਦਾ ਕੱਟ ਪਹਾੜ ਨਾ ਡੋਲਿਆ ਸੀ
ਖਾਤਰ ਯਾਰ ਸ਼ੀਰੀਂ ਆਂਦੀ ਨੈਹਰ ਸ਼ੀਰੀਂ ਪਈਆਂ ਆਫਤਾਂ ਮੂੰਹੋਂ ਨਾ ਬੋਲਿਆ ਸੀ
ਦਿਤੀ ਜਾਨ ਸ਼ੀਰੀਂ ਖਾਤ੍ਰ ਜਾਨ ਸ਼ੀਰੀਂ ਤੇਸਾ ਮਾਰਕੇ ਸਿਰ 'ਚ ਖੋਲਿਆ ਸੀ
'ਗ੍ਯਾਨ' ਜਾਨੀ ਲਈ ਜਾਨ ਕੁਰਬਾਨ ਕੀਤੀ ਖੂਨ ਜਗਾ ਪਸੀਨੇ ਦੀ ਡੋਲਿਆ ਸੀ
ਐਨ-ਆਮ ਲੋਕੀਂ ਗੱਲ ਜਾਣਦੇ ਨੇ ਰਾਵਨ ਇਸ਼ਕ ਲਈ ਨਾਸ ਕਰਾ ਲਿਆ ਸੀ
ਦੇਖ ਰਾਜੇ ਸਲਵਾਨ ਨੇ ਇਸ਼ਕ ਅੰਦਰ ਸਾਰੀ ਉਮਰ ਦਾ ਪਿਟਣਾ ਪਾ ਲਿਆ ਸੀ
ਖੜਗਸੈਨ ਰਾਜੇ ਏਸ ਇਸ਼ਕ ਪਿਛੇ ਜੋੜਾਂ ਲਾਲਾਂ ਦਾ ਖ਼ਾਕ ਰੁਲਾ ਲਿਆ ਸੀ
‘ਗ੍ਯਾਨ ਚੰਦ' ਵਸ ਕਾਮ ਦੇ ਹੋ ਦਸਰਥ ਰਾਮ ਲਖਣ ਬਨਵਾਸ ਦਿਵਾ ਲਿਆ ਸੀ
ਗ਼ੈਨ-ਗੌਰ ਨਾਲ ਗੱਲ ਹੈ ਸੁਣਨ ਵਾਲੀ ਰਾਣੀ ਰਖਿਆ ਫਲ ਛੁਪਾਏ ਕੇ ਤੇ
ਉਹਦੀ ਨਾਲ ਪ੍ਰੀਤ ਹਥਵਾਨ ਦੇ ਸੀ ਦਿਲੋਂ ਸੋਚਦੀ ਸੋਚ ਦੁੜਾਏ ਕੇ ਤੇ
ਏਹ ਫਲ ਖਵਾਵਾਂ ਹਥਵਾਨ ਤਾਈਂ ਮੈਨੂੰ ਕਰੇ ਪਿਆਰ ਬਨਾਏ ਕੇ ਤੇ
‘ਗ੍ਯਾਨ' ਫਲ ਦਿੱਤਾ ਰਾਣੀ ਯਾਰ ਤਾਈਂ ਚੋਰੀ ਸਾਰਿਆਂ ਕੋਲੋਂ ਲੁਕਾਏ ਕੇ ਤੇ
ਫੇ-ਫਰਕ ਨਹੀਂ ਔਰਤ ਸ਼ੈਤਾਨ ਅੰਦਰ ਦੋਨੋਂ ਇਕੋ ਹੀ ਮਿੱਟੀ ਦੇ ਘੜੇ ਹੋਏ ਨੇ
ਅੰਦਰ ਏਨਾਂ ਦਾ ਹੋਂਵਦਾ ਸਾਫ ਨਾਹੀਂ ਜਦੋਂ ਕਦੋਂ ਵੇਖੋ ਚੋਰ ਵੜੇ ਹੋਏ ਨੇ
ਔਰਤ ਰੱਬ ਨੇ ਚੀਜ਼ ਬਣਾਈ ਐਸੀ ਬੁਧ ਮਰਦ ਦੇਖੋ ਮਸਤ ਬੜੇ ਹੋਏ ਨੇ
‘ਗ੍ਯਾਨ ਚੰਦ’ ਕੀ ਸੋਚਣਾ ਕਾਮਿਆਂ ਨੇ ਭੂਤ ਜਿਨ੍ਹਾਂ ਸਿਰ ਇਸ਼ਕ ਦੇ ਚੜੇ ਹੋਏ ਨੇ
ਕਾਫ-ਕਤਲ ਦੀ ਏਨ੍ਹਾਂ ਨੂੰ ਦਿਓ ਧਮਕੀ ਰੰਨਾਂ ਫੇਰ ਵੀ ਖੌਫ ਨਾ ਖਾਂਦੀਆਂ ਨੀ
ਪੁਛੇ ਕੋਈ ਤੇ ਵੀਰ ਬਤਾਂਦੀਆਂ ਨੇ ਖਸਮ ਸਾਹਮਣੇ ਯਾਰ ਬਹਾਂਦੀਆਂ ਨੀ
ਵਿਚ ਮੁਠੀ ਦੇ ਦਿਲ ਦਬਾਂਦੀਆਂ ਨੀ ਐਸੀ ਗਜ਼ਬ ਦੀ ਅੱਖ ਲੜਾਂਦੀਆਂ ਨੀ
ਦਿਲ ਹਿਲ ਜਾਂਦੇ ਵਡੇ ਆਰਫ਼ਾਂ ਦੇ ‘ਗਯਾਨ ਚੰਦ’ ਏ ਜਦੋਂ ਮੁਸਕਾਂਦੀਆਂ ਨੀ
ਕਾਫ-ਕੌਣ ਜਾਨੇ ਕੋਈ ਦੂਸਰੇ ਦੀ ਹਥਵਾਨ ਕੀ ਖੇਲ ਰਚਾਇਆ ਏ