१४ ਹੈ ਬੱ ਔਂਦੇ ਵਿਚ ਪਸੀਨੇ ਨੇ ਗਰਮੀਆਂ ਦੇ ‘ਗਯਾਨ ਭਖਨਾ ਨਹੀਂ ਹਵਾਈਆਂ ਨੂੰ ਟੇ ਟਾਲੋ ਨਾ ਗੁਰੂ ਜੀ ਜੋਗ ਦੇਵੋ ਕਵੋ ਜੋ ਵੀ ਮੈਨੂੰ ਮਨਜ਼ੂਰ ਹੈ ਜੀ ਤਿੰਨ ਸੌ ਸਨ ਮੈਂਰਾਣੀਆਂ ਛੱਡ ਆਯਾ ਮੈਨੂੰ ਚੰਗੀ ਨਹੀਂ ਲਗਦੀ ਹੂਰ ਹੈ ਜੀ ਜਿਵੇਂ ਹੋਂਵਦਾ ਜੋਗ ਦਾ ਦਿਓ ਮੰਤ੍ਰ ਤੇਰਾ ਜਸ ਹੋਇਆ ਦੂਰ ਦੂਰ ਹੈ ਜੀ ਜੋਗ ਬਿਨਾਂ ਦਵਾਰਿਉਂ ਨਹੀਂ ਹਿਲਣਾ ਸੱਚੀ ਗੱਲ ਮੈਂ ਕਹੀ ਹਜ਼ੂਰ ਹੈ ਜੀ ਸੇ-ਸਾਬਤੀ ਦੇਖ ਕੇ ਭਰਥਰੀ ਦੀ ਦਿਤਾ ਗੁਰੂ ਜਾਲੰਧਰੀ ਜੋਗ ਬੱਚਾ ਮਾਮਾ ਤੇਰਾ ਫਕੀਰ ਹੋ ਗਿਆ ਬੇਟਾ ਲਾ ਲਿਆ ਸੀ ਜੋਗ ਦਾ ਰੋਗ ਬੱਚਾ ਫ਼ਕਰ ਸਦਾ ਈ ਰਹਿੰਦਾ ਖੁਸ਼ੀ ਹੋਵੇ ਏਹ ਤਾਂ ਜੱਗ ਹੈ ਨਿਤ ਦਾ ਸੋਗ ਬੱਚਾ ਗੋਪੀਚੰਦ ਜਾਂ ਉਸਦੀ ਡਿਗ ਚਰਨੀਂ ‘ਰਾਯਾਨ ਚੰਦ ਜਾਕਰ ਉਦਯੋਗ ਬੱਚਾ ਜੰਮ-ਜਾ ਤੂੰ ਪਾਸ ਜਾਲੰਧਰੀ ਦੇ ਜੇਕਰ ਪੁਤਰਾ ਉਮਰ ਸਵਾਰਨੀ ਏਂ ਦੁਨਿਆਂ ਬਾਵਰੀ ਨਾਲ ਪ੍ਰੀਤ ਪਾਕੇ ਜਿਤੀ ਹੋਈ ਬਾਜ਼ੀ ਕਾਹਨੂੰ ਹਾਰਨੀ ਏਂ ਇਹ ਬਚਿਆ ਜੱਗ ਸਰਾਏ ਫ਼ਾਨੀ ਏਥੇ ਕਿਸੇ ਨਾ ਚੌਂਕੜੀ ਮਾਰਨੀ ਏਂ ਇਕ ਰੋਜ਼ 'ਗਯਾਨ' ਹੈ ਢੈਹ ਜਾਨੀ ਜਿਨ੍ਹਾਂ ਰੇਤਲੀ ਕੰਧ ਉਸਾਰਨੀ ਏਂ ਚੇ-ਚਿੱਤ ਲੱਗੀ ਗੋਪੀ ਚੰਦ ਰਾਜੇ ਟਿਲੇ ਗੁਰੂ ਜਾਲੰਧਰੀ ਜਾ ਬੈਠਾ ਛਮਾਛਮ ਨੈਣੀਂ ਨੀਰ ਚਲਦਾ ਸੀ ਸਮਝੋ ਜੋਗ ਵਾਲੀ ਰੂੜੀ ਪਾ ਬੈਠਾ ਪਿਆ ਗੁਰੂ ਜਾਲੰਧਰੀ ਸੋਚ ਅੰਦਰ ਨਵਾਂ ਕੇਹੜਾ ਸ਼ੌਕੀਨ ਅਜ ਆ ਬੈਠਾ ‘ਗਯਾਨ ਚੰਦ’ ਪੁਛੇ ਉਸਨੂੰ ਕੌਣ ਹੈਂ ਤੂੰ ਦਿਲੋਂ ਦੂਈ ਹੰਕਾਰ ਗਵਾ ਬੈਠਾ ਹੇ-ਹਾਲ ਤੂੰ ਅਪਣਾ ਦੱਸ ਮੈਨੂੰ ਕੌਣ ਬਾਪ ਤੇ ਨਾਂ ਕੀ ਮਾਈ ਦਾ ਏ ਤੂੰਤਾਂ ਤਖ਼ਤ ਵਾਲੀ ਮੈਨੂੰ ਜਾਪਨਾ ਏਂ ਚਸਕਾ ਜਾਪਦਾ ਦੁਧ ਮਲਾਈਦਾ ਏ ਜੇਤੂੰ ਭੁਖਦਾ ਮਾਰਿਆ ਆਨਵੜਿਆ ਏਥੇ ਕਈ ਕਈ ਡੰਗ ਨਾ ਖਾਈਦਾ ਏ ‘ਗਯਾਨ ਚੰਦ’ ਦੇ ਪਤਾ ਨਿਸ਼ਾਨ ਮੈਨੂੰ ਬੋਲੀਂ ਝੂਠ ਨਾ ਸੱਚ ਸੁਨਾਈਦਾ ਏ ਖੇ-ਖਬਰ ਤੁਹਾਨੂੰ ਸਭ ਕੁਝ ਜਾਨ ਦੇਓ ਦੁਖ ਗੁਰੂ ਜੀ ਹਰੋ ਸਭ ਆਪ ਮੇਰਾ ਮੈਨਾਵੰਤੀ ਹੈ ਜਿਊਂਦੀ ਮਾਂ ਮੇਰੀ ਪਦਮਸੈਨ ਹੈਸੀ ਰਾਜਾ ਬਾਪ ਮੇਰਾ ਬੱਚਾ ਫਕਰ ਹੋ ਜਾ ਮਾਤਾ ਮਤ ਦਿਤੀ ਗੱਲ ਸੁਣੀ ਤੇ ਕੰਬਿਆ ਪਾਪ ਮੇਰਾ ‘ਗਯਾਨ ਚੰਦ’ ਨਾ ਕਰੋ ਨਰਾਸ ਮੈਨੂੰ ਕਰ ਕੰਮ ਦੇਵੋ ਚੁਪ ਚਾਪ ਮੇਰਾ ਦਾਲ-ਦੇਖ ਖਾਂ ਆਪਣੀ ਸ਼ਕਲ ਵਲੋ ਸ਼ਰਮ ਖਾਂਵਦੀ ਚੰਦਦੀ ਚਾਨਣੀਏ ਏ
ਪੰਨਾ:ਰਾਜਾ ਗੋਪੀ ਚੰਦ.pdf/13
ਦਿੱਖ