ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/15

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੧੬

‘ਗਯਾਨਚੰਦ’ ਮੈਂ ਜਗ ਨੂੰ ਚੁਲੀ ਪਾਈ ਅਜ ਛਡਕੇ ਆ ਗਿਆ ਸਾਰੀਆਂ ਨੂੰ
ਜ਼੍ਵਾਦ-ਜ਼ਰਬ ਲੱਗੀ ਦਿਲ ਨੂੰ ਅਤੇ ਗੂੜ ਸੋਚਾਂ ਮਨੋ ਗੁਰੂ ਜਾਲੰਧਰੀ ਆਈਆਂ ਨੇ
ਫੌਰਨ ਪਕੜ ਕੇ ਉਸ ਤਰਾ ਘੋਨ ਕੀਤਾ ਵਾਂਗ ਟਿੰਡ ਦੇ ਹੋਈਆਂ ਸਫ਼ਾਈਆਂ ਨੇ
ਕੰਨ ਚੀਰ ਕੇ ਜਲਦ ਜਾਲੰਧਰੀ ਨੇ ਵਿਚ ਦੁਹਾਂ ਦੇ ਮੁੰਦਰਾਂ ਪਾਈਆਂ ਨੇ
ਕਲ ਸ਼ਾਹ ਤੇ ਅਜ ਫਕੀਰ ਹੋਯਾ ‘ਗਯਾਨ' ਵਰਤੀਆਂ ਰੱਜ ਰਜ਼ਾਈਆਂ ਨੇ
ਤੋਏ-ਤੌਰ ਕੁਝ ਹੋਰ ਦੇ ਹੋਰ ਹੋ ਗਯੇ ਗੁਰੂ ਖੁਸ਼ੀ ਨੇ ਚੇਲਾ ਬਨਾ ਕੇ ਤੇ
ਜਾ ਬਚਿਆ ਭਿਛਿਆ ਮੰਗ ਜਾ ਕੇ ਕਿਹਾ ਗੁਰੂ ਨੇ ਝੋਲੀ ਲਟਕਾ ਕੇ ਤੇ
ਪਿਛੋਂ ਕਿਤੇ ਜਾਵੀਂ ਭੀਖ ਮੰਗ ਬੱਚਾ ਪਹਿਲੋਂ ਆਪਣੇ ਹੀ ਘਰੋਂ ਜਾ ਕੇ ਤੇ
‘ਗਯਾਨਚੰਦ' ਲੈ ਭਿਛਿਆ ਪਰਤ ਆਉਣਾ ਨਹੀਂ ਆਵਣਾ ਦੇਰ ਲਗਾ ਕੇ ਤੇ
ਜ਼ੋਏ—ਜ਼ਾਹਰਾ ਮਤ ਇਹ ਗੁਰੂ ਦਿਤੀ ਮੂਜਬ ਹੁਕਮ ਤੇ ਚਲਣਾ ਕੈਹਣ ਬੱਚਾ
ਚਿਤ ਕਰੀਂ ਕਾਬੂ ਮਤਾਂ ਡੋਲ ਜਾਵੇਂ ਰਾਣੀ ਵੇਖ ਕੇ ਤੇ ਆਖੀਂ ਭੈਣ ਬੱਚਾ
ਰਾਹ ਜਾਂਦੀਆਂ ਅੱਖ ਲੜਾਂਦੀਆਂ ਨੇ ਜ਼ਰਾ ਸਾਂਭ ਕੇ ਰਖਣੇ ਨੈਨ ਬੱਚਾ
‘ਗਯਾਨ’ ਹੋ ਜੋਗੀ ਜੇਹੜਾ ਰੰਨ ਤਕੇ ਤਾੜ ਤਾੜ ਪੌਲੇ ਉਹਨੂੰ ਪੈਨ ਬੱਚਾ
ਐਨ-ਅਰਸ਼ ਰੋਯਾ ਫ਼ਰਸ਼ ਫਰਸ਼ ਟੁਰਦਾ ਮੰਗਣ ਆਪਣੇ ਦੇਸ ਨੂੰ ਆਯਾ ਜੀ
ਸਭ ਰਾਣੀਆਂ ਗੋਲੀਆਂ ਜਮਾਂ ਹੋਈਆਂ ਹੇਠ ਮਹਿਲ ਜੋ ਅਲਖ ਜਗਾਯਾ ਜੀ
ਮਾਤਾ ਆਣ ਕੇ ਭਿਛਿਆ ਪਾ ਮੈਨੂੰ ਗੋਪੀ ਚੰਦ ਨੇ ਸੁਖ ਸੁਨਾਯਾ ਜੀ
‘ਗਯਾਨ ਚੰਦ’ ਮਾਤਾ ਹਾਲ ਵੇਖ ਕੋਈ ਦੇਖੋ ਮੋਹ ਦੀ ਮਮਤਾ ਮਾਯਾ ਜੀ
ਗ਼ੈਨ-ਗ਼ਰਕ ਹੋ ਗਈ ਬਹਿਰੇ ਗ਼ਮ ਅੰਦ੍ਰ ਕਿਸ਼ਨਾਵੰਤੀ ਜਦ ਡਿੱਠਾ ਨਿਹਾਰ ਬੇਲੀ
ਚੀਕਾਂ ਨਿਕਲੀਆਂ ਤੇ ਆਹੀਂ ਮਾਰ ਰੁੰਨੀ ਜ਼ਾਰੋ ਜ਼ਾਰ ਬੇਲੀ ਜ਼ਾਰੋ ਜ਼ਾਰ ਬੇਲੀ
ਪਈ ਰੋਂਵਦੀ ਤੇ ਵਾਲ ਖੋਂਵਦੀ ਏ, ਬਾਰ ਬਾਰ ਬੇਲੀ ਬਾਰ ਬਾਰ ਬੇਲੀ
‘ਗਯਾਨ’ ਬੜਾ ਹੈ ਪਤੀ ਵਿਯੋਗ ਹੁੰਦਾ ਰਾਣੀ ਕਹੇ ਕੀ ਬਚਨ ਉਚਾਰ ਬੇਲੀ
ਫੇ-ਫੌਰਨ ਮਰ ਜਾਂਵਦੀ ਜ਼ੈਹਰ ਖਾ ਕੇ ਨਿਜ ਮਾਂ ਮੈਨੂੰ ਡੋਲੀ ਪਾਂਵਦੀ ਵੇ
ਤੱਤੀ ਦੁਖ ਨਾ ਵੇਖਦੀ ਕਦੀ ਐਡਾ ਜੇਕਰ ਜੰਮਦੀ ਈ ਮਰ ਜਾਂਵਦੀ ਵੇ
ਅਖਾਂ ਸਾਹਮਣੇ ਪਤੀ ਫਕੀਰ ਵੇਖਾਂ ਮੈਨੂੰ ਮੌਤ ਵੀ ਲੈਣ ਨਾ ਆਂਵਦੀ ਏ
‘ਗਯਾਨ ਚੰਦ’ ਕਿਉਂ ਐਡਾ ਪਿਆਰ ਪਾਯਾ ਮੈਥੋਂ ਸਹੀ ਜੁਦਾਈ ਨਾ ਜਾਂਵਦੀ ਏ
ਕਾਫ-ਕੈਹਰ ਹੋਯਾ ਮੈਂ ਤੇ ਰੱਬ ਦਾ ਜੈ ਕਿਹਨੂੰ ਜਾ ਮੈਂ ਦੁਖ ਸੁਨਾਵਾਂ ਸਈਓ