ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/16

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੧੭

ਤੁਸਾਂ ਕੰਤਾਂ ਨੂੰ ਗਲੇ ਲਗਾਨਾ ਸਈਓ ਅਸਾਂ ਰੋਂਦਿਆਂ ਵਕਤ ਲੰਘਾਨਾ ਸਈਓ
ਤੁਸੀਂ ਹਸਿਉ ਵਸਿਉ ਖੇਡਿਆ ਨੀ ਅਸਾਂ ਜਿਉਂਦਿਆਂ ਈ ਮਰਜਾਨਾ ਸਈਓ
‘ਗ੍ਯਾਨ ਚੰਦ’ ਤੋਤਾ ਹਥੋਂ ਉਡਿਆ ਜੇ ਮੇਰਾ ਪਤੀ ਪਿਆਰਾ ਮਿਲਾਨਾ ਸਈਓ
ਗਾਫ-ਗੱਲਾਂ ਵੀ ਰਜ ਕੇ ਕੀਤੀਆਂ ਨਾ ਸਸੇ ਮੇਰੀਏ ਜੁਲਮ ਕਮਾਯਾ ਨੀ
ਜੇਕਰ ਪੁਤ ਨੂੰ ਸਾਈ ਫਕੀਰ ਕਰਨਾ ਪਹਿਲੇ ਰੋਜ਼ ਹੀ ਕਾਹਨੂੰ ਵਿਆਯਾ ਨੀ
ਇਹਦੇ ਪਿੰਡੇ ਬਿਭੂਤ ਨਹੀਂ ਫਬਦੀ ਏ ਕਹੀ ਚੰਦ ਵਰਗੀ ਸੋਹਣੀ ਕਾਯਾ ਨੀ
‘ਗ੍ਯਾਨ ਚੰਦ’ ਤੂੰ ਜਾਣ ਕੇ ਕਹਿਰ ਕੀਤਾ ਪੁਤ੍ਰ ਤਤੀਏ ਢਿੱਡ ਦਾ ਜਾਯਾ ਨੀ
ਲਾਮ-ਲੱਗੀ ਸਮਝਾਵਨੇ ਮੈਨਾਂਵੰਤੀ ਕ੍ਰਿਸ਼ਨਾਵੰਤੀਏ ਦਿਲੋਂ ਕੀ ਠਾਨੀਏ ਨੀ
ਝੂਠ ਮੋਹ ਪਿਆਰ ਏ ਜੱਗ ਦਾ ਏ ਕਰ ਹੋਸ਼ ਕਿਉਂ ਬਣੀ ਦੀਵਾਨੀਏ ਨੀ
ਜੋਬਨ ਧੁਪ ਦੇ ਵਾਂਗ ਹੈ ਅੰਤ ਢਲਨਾ ਤੈਨੂੰ ਵੇਖ ਨਾ ਚੜ੍ਹੀ ਜਵਾਨੀਏ ਨੀ
‘ਗ੍ਯਾਨ’ ਆ ਜਾਨੀ ਯਾਦ ਨਾਨੀ ਏਂ ਨੀ ਜਦੋਂ ਜਮਾਂਨੇ ਸ਼ਕਲ ਵਖਾਨੀਏ ਨੀ
ਮੀਮ-ਮੌਤ ਨੇ ਜਦੋਂ ਆ ਰੰਗ ਲਾਣਾ ਏਹ ਰੰਗ ਰਹਿਣਾ ਨਾਏ ਲਾਲੀਆਂ ਨੀ
ਇਕ ਰੋਜ ਏਹ ਮਿੱਟੀ ਦੇ ਵਿਚ ਰੁਲਸਨ ਜ਼ੁਲਫ਼ਾਂ ਨਾਗਨਾਂ ਵਾਂਗ ਜੋ ਪਾਲੀਆਂ ਨੀ
ਏਸ ਦੇਹ ਜਲ ਜਾਵਨਾ ਖਾਕ ਹੋਣਾ ਉਪਰ ਜਿਦੇ ਤੂੰ ਪਾਨੀਏਂ ਜਾਲੀਆਂ ਨੀ
'ਗਯਾਨ ਚੰਦ' ਕਲ ਝੁਰੜੀਆਂ ਪੈਣਗੀਆਂ ਅਜ ਸੂਰਤਾਂ ਭੋਲੀਆਂ ਭਾਲੀਆਂ ਨੀ
ਨੂਨ-ਨਾ ਕਰ ਹੁਸਨ ਦਾ ਫਿਕਰ ਐਡਾ ਉਤੋਂ ਗੋਰੀਏ ਤੇ ਵਿਚੋਂ ਕਾਲੀਏ ਨੀ
ਤਿੰਨ ਹੱਥ ਹੈ ਕਫਨ ਔਕਾਤ ਤੇਰੀ ਬਣ ਤਣ ਪਈ ਫਿਰਨੀ ਏਂ ਪਾਹਲੀਏ ਨੀ
ਕਦੋਂ ਤੀਕ ਏਹ ਐਸ਼ ਬਹਾਰ ਰਹਿਸੀ ਮਰ ਜਾਏਂਗੀ ਅੰਤ ਮਤਵਾਲੀਏ ਨੀ
‘ਗਯਾਨ' ਜਗਦੇ ਨਾਲ ਪਿਆਰ ਪਾਕੇ ਐਵੇਂ ਜਨਮ ਮਨੁਖ ਨਾ ਗਾਲੀਏ ਨੀ
ਵਾ-ਵਾਪਸ ਹੋਯਾ ਗੋਪੀ ਚੰਦ ਫੌਰਨ ਮਾਤਾ ਰਾਣੀ ਤੋਂ ਭਿਛਿਆ ਲੈ ਕੇ ਤੇ
ਜੋ ਵੀ ਭਿਛਿਆ ਮਹਿਲਾਂ ਤੋਂ ਲੈ ਆਂਦੀ ਅਗੇ ਗੁਰੂ ਦੇ ਰਖੀ ਸੂ ਬਹਿਕੇ ਤੇ
ਪਾਸ ਹੋ ਗਿਉਂ ਵਿਚ ਇਮਤਿਹਾਨ ਦੇ ਤੂੰ ਦਿਤੀ ਥਾਪੀ ਏ ਗੁਰੂ ਨੇ ਕਹਿਕੇ ਤੇ
‘ਗਯਾਨ ਚੰਦ' ਡੇਰਾ ਕਿਤੇ ਹੋਰ ਲਾਈਏ ਏਥੇ ਅੱਕ ਗਏ ਹਾਂ ਬਹੁਤਾ ਰਹਿਕੇ ਤੇ
ਹੇ-ਹੱਸਦੇ ਹੱਸਦੇ ਟੁੁਰੇ ਸਾਰੇ ਉਗਰਸੈਨ ਦੇ ਸ਼ਹਿਰ ਨੂੰ ਜਾ ਰਹੇ ਨੇ
ਚੇਲੇ ਨਵੇਂ ਨਵੇਂ ਰਾਗ ਗਾ ਰਹੇ ਨੇ ਕਈ ਗੁਰੂ ਦਾ ਜੀ ਬਹਿਲਾ ਰਹੇ ਨੇ
ਸਾਰੇ ਨਾਮ ਦੀ ਖੁਸ਼ੀ ਮਨਾ ਰਹੇ ਨੇ ਅਤੇ ਗੀਤ ਗੋਵਿੰਦ ਦੇ ਗਾ ਰਹੇ ਨੇ