ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/17

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੧੮

‘ਗਯਾਨ' ਮੋਹ ਪਿਆਰ ਹਟਾ ਰਹੇ ਨੇ ਦਿਲੋਂ ਖੁਦੀ ਹੰਕਾਰ ਗਵਾ ਰਹੇ ਨੇ

ਸਿਹਰਫੀ ਚੌਥੀ

ਅਲਫ-ਆ ਗਏ ਓਹ ਵਿਚਕਾਰ ਪੈਂਡੇ ਰਾਤ ਕਟਣੇ ਨੂੰ ਡੇਰਾ ਲਾਯਾ ਜੀ
ਪਾਸ ਸ਼ੈਹਰ ਹੈਸੀ ਬਾਲ ਸੁੰਦਰਾਂ ਦਾ ਵਿਚ ਬੜਾ ਅਨੰਦ ਲਗਾਯਾ ਜੀ
ਬੀਤੀ ਰਾਤ ਤੇ ਖੈਰ ਦੀ ਸੁਬ੍ਹਾ ਹੋਈ ਗੋਪੀ ਭਿਛਿਆ ਲੈਣ ਨੂੰ ਧਾਯਾ ਜੀ
‘ਗਯਾਨ ਚੰਦ’ ਕੀ ਖੇਲ ਰਚਾਂਵਦਾ ਏ ਵੇਖੀ ਚਲ ਤੂੰ ਰੱਬ ਦੀ ਮਾਯਾ ਜੀ
ਬੇ-ਬੜੀ ਹੱਛੀ ਗੱਲ ਸੁਣਨ ਵਾਲੀ ਬਾਲ ਸੁੰਦਰਾਂ ਦੇ ਸ਼ਹਿਰ ਆਯਾ ਜੀ
ਭੌਂਦਾ ਭੌਂਦਾ ਆ ਰਾਣੀ ਦੇ ਮਹਿਲ ਥਲੇ ਨਾਲ ਜ਼ੋਰ ਦੇ ਅਲਖ ਜਗਾਯਾ ਜੀ
ਸਾਰੇ ਮਹਿਲ ਦੇ ਵਿਚ ਪੁਕਾਰ ਪੈ ਗਈ ਜਦੋਂ ਜੋਗੀ ਨੇ ਨਾਦ ਵਜਾਯਾ ਜੀ
ਰਾਣੀ ਖੈਰ ਭੇਜੀ ਜਦ ਹਥ ਗੋਲੀ ਗੋਪੀ ਚੰਦ ਕੀ ਸੁਖਨ ਸੁਨਾਯਾ ਜੀ
ਪੇ-ਪਾਵਨੀ ਖੈਰ ਜੇ ਪਾਏ ਰਾਣੀ ਕੇਹੜੀ ਗੱਲ ਦਾ ਉਹਨੂੰ ਹੰਕਾਰ ਹੈ ਨੀ
ਚੌੜਾਂ ਸਾੜਦੀ ਤਖਤ ਤੇ ਤਾਜ ਉਤੇ, ਏਹ ਤਾਂ ਮੌਜ ਮੇਲਾ ਦਿਨ ਚਾਰ ਹੈ ਨੀ
ਫਕਰ ਬਾਦਸ਼ਾਹਾਂ ਦਾ ਬਾਦਸ਼ਾਹ ਹੁੰਦਾ ਗੱਲ ਜਾਣਦਾ ਸਾਰਾ ਸੰਸਾਰ ਹੈ ਨੀ
'ਗ੍ਯਾਨ ਚੰਦ’ ਫਕੀਰਾਂ ਤੋਂ ਕਿਹਾ ਪਰ ਦਾਮਨ ਅਪਨਾ ਲਿਆ ਜਿਨ ਮਾਰ ਹੈ ਨੀ
ਤੇ-ਤੁਰਤ ਈ ਗੋਲੀ ਪਾਸ ਰਾਣੀ ਜਾਕੇ ਫਕਰ ਦੀ ਗਲ ਸੁਣਾਈ ਏ ਜੀ
ਬਾਲ ਸੁੰਦਰਾਂ ਕਿਹਾ ਹੈ ਕੌਣ ਨਾਹਡੂ ਆਪ ਭਿੱਛਿਆ ਪਕੜ ਕੇ ਆਈਏ ਜੀ
ਸੂਰਤ ਵੇਂਹਦਿਆਂ ਸਾਰ ਨਿਹਾਲ ਹੋਈ ਰਾਣੀ ਜਦੋਂ ਆ ਭਿੱਛਿਆ ਪਾਈਏ ਜੀ
‘ਗਯਾਨ' ਰਾਣੀ ਨੇ ਅੱਖ ਮਿਲਾਈਏ ਜੀ ਗੋਪੀ ਚੰਦ ਨੇ ਧੌਣ ਨਿਵਾਈਏ ਜੀ
ਟੇ-ਟੈਹਲ ਕਰਾਂ ਤੇਰੀ ਜੋਗੀਆ ਵੇ ਆ ਜਾ ਮਹੱਲ ਉਤੇ ਤੇਰੀ ਥਾਂ ਵਾਰੀ
ਬਾਂਦੀ ਮੈਂ ਤੇਰੀ ਤਖ਼ਤੋਂ ਤਾਜ ਤੇਰਾ ਵੇ ਮੈਂ ਘੋਲ ਘੱਤੀ ਸਦਕੇ ਜਾਂ ਵਾਰੀ
ਤੇਰੇ ਬਦਨ ਬਿਭੂਤ ਨਾ ਫੱਬਦੀ ਏ ਤੇਰੇ ਲਈ ਮੈਂ ਛੇਜ ਵਿਛਾਂ ਵਾਰੀ
‘ਗਯਾਨ ਚੰਦ' ਤੂੰ ਆਖ੍ਯਾ ਮੰਨ ਜਾ ਵੇ ਹੱਥ ਜੋੜ ਕੇ ਵਾਸਤਾ ਪਾਂ ਵਾਰੀ
ਸੇ-ਸਾਬਤੀ ਦੇ ਨਾਲ ਸੱਚ ਆਖਾਂ ਬਣਦੀ ਰਤੀ ਨਹੀਂ ਖਸਮ ਦੇ ਨਾਲ ਮੇਰੀ
ਅਜੇ ਤੀਕ ਨਾ ਕਿਸੇ ਵੀ ਹੱਥ ਲਾਯਾ ਦੇਹ ਗੁਲ ਹੈ ਗੁਲ ਮਿਸਾਲ ਮੇਰੀ
ਮਿਰਗ ਨੈਣ ਵੇਖਣ ਮੇਰੇ ਸ਼ਰਮ ਖਾਵਣ ਮੋਰ ਟੋਰ ਭੁਲੇ ਵੇਖ ਚਾਲ ਮੇਰੀ