‘ਗਯਾਨ ਚੰਦ` ਮੈਂ ਸਤੀ ਤੇ ਜਤੀ ਜੋਗੀ ਏਥੇ ਚਲਣੀ ਕੋਈ ਵੀ ਵਾਹਨਾਹੀਂ ਤੋਏ-ਤਾਬਿਆ ਸਾਰਾ ਜਹਾਨ ਕੀਤਾ ਏਸੇ ਗੁਣ ਵਿਚ ਜੋਗੀਆਂ ਭੋਲੀਏ ਨੀ ਤੁਧ ਜਹੀ ਜੋ ਆਪਨੂੰ ਪਰੀ ਸਮਝੇ ਸਾਡੀ ਗੋਲੀਆਂ ਦੀਓਹ ਤਾਂ ਗੋਲੀਏ ਨੀ ਹੂਰਾਂ ਉਡਕੇ ਔਣ ਚਾਹੇ ਅਤਸ਼ ਉਤੋਂ ਬਧੇ ਕਦੀ ਲੰਗੋਟ ਨਾ ਖੋਲੀਏ ਨੀ ‘ਗਯਾਨ ਚੰਦ’ ਇਕ ਸ਼ਹਿਰ ਦੀ ਹੋ ਰਾਣੀ ਰੰਨੇ ਏਹ ਕਰਤੂਤ ਨ ਘੋਲੀਏ ਨੀ ਜ਼ੋਏ-ਜ਼ਾਹਰਾ ਸੁੰਦਰੀ ਆਖਦੀ ਏ ਗਲ ਮੰਨ ਵੀ ਵਾਸਤਾ ਰਬ ਦਾ ਈ ਜਾਨ ਬੁਝ ਮੁਬਾਹਿਸਾ ਠਾਨ ਨਾਹੀਂ ਕੰਮ ਘੜੀ ਦੀ ਘੜੀ ਯਾ ਝੱਬਦਾ ਈ ਤੇਰੇ ਨਾਲ ਹੈ ਬਹੁਤ ਪ੍ਰੀਤ ਮੇਰੀ ਗਲੇ ਲਾ ਮੈਨੂੰ ਕੰਮ ਫਬਦਾ ਈ ‘ਗਯਾਨ' ਇਸ਼ਕਨੇ ਸਦਾ ਨਹੀਂ ਰੰਗਲਾਣਾ ਰਾਹ ਜੋਗੀਆਂਮੇਲਸਬਬਦਾਈ ਐਨ-ਅਰਜ਼ ਕੀਤੀ ਹੱਥ ਬੰਨ੍ਹ ਜੋਗੀ ਕਾਹਨੂੰ ਸ਼ੇਖੀਆਂ ਏਡੀਆਂ ਮਾਰਨੀ ਏਂ ਜ਼ੁਲਫਾਂਵਿਚਨਹੀਂਅਸੀਂਹਾਂਫਸਣ ਵਾਲੇਬਾਰਬਾਰਕਿਉਂਵਾਲ ਖਲਾਰਨੀ ਏਂ ਅਸਾਂ ਵੇਂਹਦਿਆਂ ਸਾਰ ਨਿਹਾਰ ਲੀਤਾ ਅੱਖਾਂ ਮਾਰਨੀ ਏਂ ਰੰਨ ਯਾਰਨੀ ਏਂ ‘ਗਯਾਨ’ਹੁਸਨ ਦਾ ਮਾਨ ਗੁਮਾਨ ਤੈਨੂੰ ਮੁੜ ਮੁੜ ਛਾਤੀਆਂਪਈਉਭਾਰਨੀ ਏਂ ਗੈਨ-ਗੌਰ ਕਿਆਸ ਕਰ ਸੁਣੀ ਰਾਣੀ ਚਾਰ ਰੋਜ਼ ਦਾ ਹੁਸਨ ਪ੍ਰਾਹੁਣਾ ਈ ਅਜ ਘੁਟ ਗਲਵਕੜੀਆਂ ਪੈਂਦੀਆਂਨੀ ਕਲਕਿਸੇਨਾਹੀਂ ਗਲੇ ਲਾਉਨਾ ਈ ਜਦੋਂ ਗੁਲ ਰੁਖਸਾਰ ਮੁਰਝਾ ਜਾਸਣ ਵੇਖ ਆਸ਼ਕਾਂ ਨੱਕ ਚੜ੍ਹਾਉਣਾ ਈ ‘ਗਯਾਨ’ ਰਹੇਗੀ ਰੱਬ ਨ ਬੰਦਿਆਂ ਦੀ ਫੇਰ ਅੰਤ ਵੇਲੇ ਪਛਤਾਉਣਾ ਈ ਫੇ-ਫੇਰ ਇਹ ਤੱਤ ਨਹੀਂ ਹੱਥ ਆਵੇ ਪਏ ਰੋਵੀਏ ਤੇ ਪਛੋਤਾਵੀਏ ਨੀ ਹਰ ਕੋਈ ਹੈ ਮਤਲਬੀ ਸਾਕ ਹੁੰਦਾ ਆਵੇ ਪਾਸ ਨ ਜਿਨੂੰ ਬੁਲਾਵੀਏ ਨੀ ਓਹ ਵੀ ਰਾਣੀਏਂ ਅੱਖਾਂ ਭੁਆ ਲੈਂਦੇ ਜਿੰਦ ਜਿਨ੍ਹਾਂ ਤੋਂ ਘੋਲ ਘੁਮਾਵੀਏ ਨੀ 'ਗਯਾਨ ਚੰਦ' ਨਹੀਂ ਮੂਰਖਾਂ ਅਕਲਮਾਸਾ ਘੜੀਰਬ ਦਾਨਾਮੁਧਿਆਵੀਏ ਨੀ ਕਾਫ–ਕਹੀ ਗੋਪੀ ਚੰਦਗੱਲ ਜਿਸਦਮ ਰਾਣੀ ਹੋਸ਼ ਅੰਦਰ ਤੁਰਤਆਈਏ ਜੀ ਮੈਨੂੰ ਬਖਸ਼ਦੇ ਜੋਗੀਆ ਭੁੱਲ ਹੋ ਗਈ ਗਿੱਚੀ ਸ਼ਰਮ ਦੇ ਨਾਲ ਝੁਕਾਈਏ ਜੀ ਓਸੇ ਰੋਜ਼ ਤੋਂ ਈਂ ਬਾਲ ਸੁੰਦਰਾਂ ਨੇ ਨਾਲ ਰਬ ਦੇ ਲਗਨ ਲਗਾਈਏ ਜੀ ‘ਗਯਾਨ ਚੰਦ’ ਵਿਚ ਘੜੀਦੇ ਤਾਰ ਦੇਂਦੇ ਏਹੋ ਜੋਗੀਆਂ ਹੱਥ ਸਫਾਈਏ ਜੀ ਗਾਫ-ਗੁਰੂ ਚੇਲਾ ਉਗਰਸੈਨ ਪਹੁੰਚੇ ਗੋਪੀਚੰਦ ਦੀ ਸੀ ਜਿਥੇ ਭੈਣ ਬੇਲੀ
ਪੰਨਾ:ਰਾਜਾ ਗੋਪੀ ਚੰਦ.pdf/20
ਦਿੱਖ