ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/7

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

‘ਗਯਾਨ' ਕਦੀ ਵੀ ਨਾਮ ਨਾ ਲੈਣ ਦੇਂਦੀ ਐਵੇਂ ਸਖਨੀ ਉਮਰ ਗੁਵਾਨੜੀ ਏ
ਹੇ-ਹੱਸ ਬੋਲੇ ਤਦੋਂ ਤੀਕ ਔਰਤ ਜਦੋਂ ਤੀਕ ਸ਼ਰੀਰ ਤੇ ਮਾਸ ਹੋਵੇ
ਰਹਿੰਦਾ ਚੰਬੜੀ ਵਾਂਗ ਚਮਚਿਚੜਾਂ ਦੇ ਭਾਵ ਕਿਤੇ ਜਾਈਏ ਸਦਾ ਪਾਸ ਹੋਵੇ
ਓਸ ਕੰਮ ਨੂੰ ਹੋਣ ਨਾ ਦੇਂਦੀਆਂ ਨੇ ਜੇਹੜਾ ਵੇਹਦੀਆਂ ਨੇ ਕੰਮ ਰਾਸ ਹੋਵੇ
ਮਗਰ ਜੇਹੜੇ ਜਨਾਨੀਆਂ ਲੱਗਦੇ ਨੇ ਵਾਂਗੂੰ ਰਾਵਣ ਦੇ ਓਨਾਂ ਦਾ ਨਾਸ ਹੋਵੇ
ਯੇ-ਯਾਦ ਨਹੀਂ ਹੋਵਣੀ ਮੂਲ ਮੈਥੋਂ ਮਾਤਾ ਰੱਬ ਦਾ ਨਾਮ ਧਿਆਨ ਮੁਸ਼ਕਲ
ਪਖੇ ਝਲਦੇ ਨੇ ਦਿਨੇ ਰਾਤ ਨੌਕਰ ਮੈਥੋਂ ਅੱਗ ਦੀ ਧੂਣੀ ਰਮਾਨ ਮੁਸ਼ਕਲ
ਮੈਂ ਤਾਂ ਪਾਂਵਦਾ ਰਿਹਾ ਹਾਂ ਖੀਨਖ਼ਾਬਾਂ ਮੈਥੋਂ ਗੇਰੀ ਦੇ ਕਪੜੇ ਪਾਨ ਮੁਸ਼ਕਲ
‘ਗਯਾਨ' ਖਾਂਵਦਾ ਰਿਹਾ ਨਿਆਮਤਾਂ ਜੋ ਪੱਤਰ ਬਨਾਂਦੇ ਉਸਨੂੰ ਖਾਨ ਮੁਸ਼ਕਲ
ਅਲਫ-ਆ ਬੱਚਾ ਰਤੀ ਹੋਸ਼ ਅੰਦਰ ਕਦੋਂ ਤੀਕ ਤੂੰ ਐਸ਼ ਉਡਾਏਂਗਾ ਵੇ
ਕਦੋਂ ਤੀਕ ਏ ਨੈਨ ਪ੍ਰਾਣ ਰੈਹਸਨ ਇਕ ਰੋਜ਼ ਬੱਚਾ ਮਰ ਜਾਏਂਗਾ ਵੇ
ਹੁਣ ਪੈਹਣ ਲੈ ਅਤਲਸਾਂ ਖੀਨਖਾਬਾਂ ਮਰ ਜਾਏਗਾ ਕਫਨ ਹੰਢਾਏਂਗਾ ਵੇ
‘ਗ੍ਯਾਨ ਚੰਦ' ਜਗੀਰਾਂ ਤੂੰ ਮਲਨਾ ਏਂ ਚਾਰ ਗਜ਼ਾਂ ਦੇ ਵਿਚ ਸਮਾਏਂਗਾ ਵੇ

ਸਿਹਰਫੀ ਦੂਸਰੀ

ਅਲਫ-ਓਹਨਾਂ ਵੀ ਬਚਿਆ ਖਾਕ ਹੋਣਾ ਗਲੇ ਗਲੇ ਜੋ ਸ਼ੇਖੀਆਂ ਮਾਰਦੇ ਨੇ
ਝੁਗੀ ਕੱਖਾਂ ਦੀ ਹੋਵੇ ਨਸੀਬ ਨਾਹੀਂ ਉਚੇ ਲੰਮੇ ਜੋ ਮਹਿਲ ਉਸਾਰਦੇ ਨੇ
ਨਾਲ ਸੂਈ ਲੈ ਜਾਵਨੀ ਨਹੀਂ ਮਿਲਣੀ ਵਾਲੀ ਬਨੇ ਜੋ ਕਈ ਹਜ਼ਾਰ ਦੇ ਨੇ
‘ਗਯਾਨਚੰਦ’ ਤੂੰ ਜੋਗ ਦਾ ਰੋਗ ਲਾ ਲੈ ਸੰਤ ਅਗਲੀਆਂ ਪਿਛਲੀਆਂ ਤਾਰਦੇ ਨੇ
ਬੇ-ਬੜਾ ਮੁਸ਼ਕਲ ਮਾਤਾ ਸੰਤ ਬਣਨਾ ਫ਼ਕਰ ਹੋ ਕੇ ਰਤ ਸੁਕਾਈਦੀ ਏ
ਵੇਖੇ ਸੰਤ ਨਾ ਸਰਦੀਆਂ ਗਰਮੀਆਂ ਨੂੰ ਜੰਡ ਬਾਲਕੇ ਧੂਣੀ ਰੁਮਾਈਦੀ ਏ
ਹੋਵੇ ਦੇਹ ਸੋਹਣੀ ਭਾਵੇਂ ਚੰਦ ਵਰਗੀ ਸਾਰੇ ਤਨ ਤੇ ਭਸਮ ਰੁਮਾਈਦੀ ਏ
‘ਗਯਾਨ' ਕਦੀ ਸੁਕੇ ਟੁਕੜੇ ਕਦੀ ਖੀਰਾਂ ਕਦੀ ਭੁਖਿਆਂ ਰਾਤ ਲੰਘਾਈਦੀ ਏ
ਪੇ-ਪਰੇ ਸੁਟਾਂ ਤਾਜ ਤਖ਼ਤ ਕਿਵੇਂ ਰਾਜਾ ਹੋਏ ਕੇ ਤੇ ਮੌਜਾਂ ਮਾਣੀਏ ਜੀ
ਹੋਣਾ ਓਸਤੋਂ ਬੜਾ ਫਕੀਰ ਮੁਸ਼ਕਲ ਜਿਨ੍ਹਾਂ ਸਦਾ ਕੀਤੀ ਹੁਕਮ ਰਾਨੀਏ ਜੀ
ਛੱਡ ਮਖਮਲਾਂ ਅਤਲਸਾਂ ਬਨਾਂ ਜੋਗੀ ਮਾਤਾ ਅਜਕੀ ਦਿਲੋਂ ਤੂੰ ਠਾਨੀਏ ਜੀ