ਪੰਨਾ:ਰਾਜਾ ਧਿਆਨ ਸਿੰਘ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫੌਜਾਂ ਦੇ ਜਰਨੈਲ ਸ: ਹਰੀ ਸਿੰਘ ਨਲੂਏ ਸਮੇਤ ਪਧਾਰੇ, ਮਹਾਰਾਜਾ ਸਾਹਿਬ ਘੋੜੇ ਪਰ ਸਵਾਰ ਸਨ ਤੇ ਨਲੂਆ ਸ੍ਰਦਾਰ ਉਨ੍ਹਾਂ ਦੇ ਨਾਲ ਪੈਦਲ ਆ ਰਿਹਾ ਸੀ। ਬਾਗ ਦੇ ਮਹੱਲ ਸਾਹਮਣੇ ਉਹ ਭੀ ਘੋੜੇ ਤੋਂ ਉਤਰ ਆਏ। ਅੱਜ ਉਨ੍ਹਾਂ ਦੇ ਫੌਜੀ ਮੁਆਇਨੇ ਦਾ ਮਕਸਦ ਆਪਣੇ ਅਗੇ ਭੇਜਣ ਵਾਲੇ ਦਸਤੇ ਲਈ ਕੁਝ ਚੋਣਵੇਂ ਜਵਾਨਾਂ ਨੂੰ ਚੁਨਣਾ ਸੀ। ਇਹ ਉਸ ਸਮੇਂ ਫੌਜੀਆਂ ਲਈ ਇਕ ਤਕੜਾ ਸਨਮਾਨ ਸਮਝਿਆ ਜਾਂਦਾ ਸੀ, ਇਸ ਲਈ ਸਾਰੇ ਗਭਰੂ ਇਸ ਇਮਤਿਹਾਨ ਵਿਚ ਕੁਦਕੇ ਕਿਸਮਤ ਅਜ਼ਮਾਈ ਕਰਨ ਲਈ ਤਿਆਰ ਹੋ ਕੇ ਆਏ ਹੋਏ ਸਨ। ਸ਼ੇਰੇ ਪੰਜਾਬ ਤੇ ਨਲੂਏ ਸ੍ਰਦਾਰ ਦੇ ਆਉਣ ਤੇ ਸਾਰਾ ਬਾਗ ਇਕ ਵਾਰ "ਸ਼ੇਰੇ ਪੰਜਾਬ ਦੀ ਜੈ" ਤੇ ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨਾਲ ਫੇਰ ਗੂੰਜ ਉਠਿਆ, ਫੌਜੀ ਸਲਾਮੀ ਲੈਣ ਪਿਛੋਂ ਉਹ ਟਹਿਲਦੇ ਹੋਏ ਇਕ ਵਾਰ ਫੌਜਾਂ ਦੇ ਮੋਹਰਿਉਂ ਦੀ ਏਧਰ ਆਏ ਤੇ ਫੇਰ ਓਧਰ ਗਏ। ਇਸ ਤਰ੍ਹਾਂ ਉਨ੍ਹਾਂ ਨੇ ਕਈ ਚੱਕਰ ਲਾਏ ਤੇ ਕੋਈ ਸੌ ਕੁ ਜਵਾਨ ਚੁਣੇ ਜਿਨ੍ਹਾਂ ਵਿਚ ਮੀਆਂ ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਸਨ।

ਸ਼ੇਰੇ ਪੰਜਾਬ ਨੇ ਇਨ੍ਹਾਂ ਦੋਹਾਂ ਗਭਰੂਆਂ ਵਲ ਇਸ਼ਾਰਾ ਕਰਦੇ ਹੋਏ ਨਲੂਏ ਸ੍ਰਦਾਰ ਤੋਂ ਪੁਛਿਆ- ‘‘ ਤੁਹਾਡਾ ਕੀ ਖਿਆਲ ਏ?’’

‘‘ਹੋਣਹਾਰ ਗੱਭਰੂ ਮਲੂਮ ਹੁੰਦੇ ਹਨ।’’

‘‘ਫੇਰ ਅਸੀਂ ਆਪਣੇ ਖਾਸ ਦਸਤੇ ਲਈ ਲੈ ਲਈਏ!’’

‘‘ਹਜ਼ੂਰ ਦੀ ਚੋਣ ਠੀਕ ਏ।’’

ਇਸ ਦੇ ਪਿਛੋਂ ਸ਼ੇਰੇ ਪੰਜਾਬ ਨੇ ਇਹਨਾਂ ਦੋਹਾਂ ਭਰਾਵਾਂ ਨੂੰ ਬਾਹੋ ਫੜ ਕੇ ਪਹਿਲਾਂ ਚੁਣੇ ਜਾ ਚੁਕੇ ਜਵਾਨਾਂ ਤੇ ਦਸਤੇ

-੬-