ਪੰਨਾ:ਰਾਜਾ ਧਿਆਨ ਸਿੰਘ.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਾਰਾ ਕੀਤਾ, ਉਸ ਦੇ ਨਾਲ ਹੀ ਕੁਝ ਤਲਵਾਰਾਂ ਉਪਰ ਉਠੀਆਂ ਤੇ ਦੋਹਾਂ ਪਹਿਰੇਦਾਰਾਂ ਦੇ ਸਿਰ ਵਖ ਹੋ ਕੇ ਧਰਤੀ ਪਰ ਆਣ ਡਿਗੇ ਹਨੇਰੇ ਵਿਚ ਇਹ ਨਹੀਂ ਪਤਾ ਲਗਾ ਕਿ ਇਹ ਵਾਰ ਕਿਸ ਨੇ ਕੀਤਾ।

ਇਸ ਖੂਨੀ-ਕਾਂਡ ਤੋਂ ਪਿਛੋਂ ਦਰਵਾਜ਼ਾ ਖੋਹਲ ਕੇ ਇਹ ਧਾੜ ਮਹੱਲ ਵਿਚ ਜਾ ਵੜੀ। ਮਹਾਰਾਜਾ ਖੜਕ ਸਿੰਘ ਦਾ ਗੜਵਈ ਮਹਾਰਾਜ ਦੀ ਹਜ਼ੂਰੀ ਵਿਚੋਂ ਨਿਕਲ ਕੇ ਆਪਣੇ ਸੌਣ ਵਾਲੇ ਕਮਰੇ ਵਲ ਜਾ ਰਿਹਾ ਸੀ। ਪੂਰਬੀ ਪਹਿਰੇਦਾਰਾਂ ਦੀਆਂ ਚੀਕਾਂ ਤੇ ਧਿਆਨ ਸਿੰਘ ਦੀ ਗਰਜਵੀਂ ਅਵਾਜ਼ ਨੇ ਉਸ ਦਾ ਦਿਲ ਹਿਲਾ ਦਿਤਾ। ਉਸ ਨੇ ਅਨਭਵ ਕਰ ਲਿਆ ਕਿ ਇਹ ਧਾੜ ਸੁਖ ਦੀ ਨਹੀਂ ਆਈ; ਸਗੋਂ ਉਸ ਦੇ ਮਾਲਕ ਦੇ ਖੂਨ ਦੀ ਤਿਹਾਈ ਬਣ ਕੇ ਆਈ ਏ, ਉਹ ਆਪਣੇ ਕਮਰੇ ਵਲ ਜਾਂਦਾ ਜਾਂਦਾ ਫੇਰ ਪਰਤ ਪਿਆ ਤੇ ਮਾਲਕ ਨੂੰ ਖਬਰ ਦੇਣ ਲਈ ਪੂਰੇ ਜ਼ੋਰ ਨਾਲ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵਲ ਦੌੜਿਆ ਪਰ ਹਾਲਾਂ ਉਹ ਬ੍ਰਡ ਪਾਸ ਭੀ ਨਹੀਂ ਪੁਜਿਆ ਸੀ ਕਿ ਛਰਰ ਕਰਦੀ ਇਕ ਗੋਲੀ ਉਸ ਦੀ ਪਿਠ ਪਰ ਲਗੀ ਤੇ ਉਹ ਜ਼ਮੀਨ ਪਰ ਢਹਿ ਕੇ ਆਖਰੀ ਦਮ ਤੋੜਨ ਲਗ ਪਿਆ।

‘‘ਤੂੰ ਤਾਂ ਨਿਮਕ ਹਲਾਲੀ ਦਾ ਫਲ ਲੈ ਲੈ?’’ ਧਿਆਨ ਸਿੰਘ ਕਹਿ ਰਿਹਾ ਸੀ।

ਮਹਾਰਾਜਾ ਖੜਕ ਸਿੰਘ ਤੇ ਸ੍ਰਦਾਰ ਚੇਤ ਸਿੰਘ ਨਾਲ ਨਾਲ ਦੋ ਪਲੰਗਾਂ ਪਰ ਸੁਤੇ ਹੋਏ ਸਾਰੀ ਦੁਨੀਆ ਦੇ ਫਿਕਰ ਫਾਕੇ ਭੁਲ ਕੋ ਨੀਂਦ ਦੇ ਸੁਵਰਗੀ ਹੁਲਾਰੇ ਲੈ ਰਹੇ ਸਨ। ਇਸ ਤੋਂ ਕੁਝ ਘੰਟੇ ਪਹਿਲਾਂ ਉਹ ਇਹ ਫੈਸਲਾ

-੯੬-