ਪੰਨਾ:ਰਾਜਾ ਧਿਆਨ ਸਿੰਘ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰਕੇ ਸੁਤੇ ਸਨ ਕਿ ਜਿਸ ਤਰਾਂ ਭੀ ਹੋ ਸਕੇ ਛੇਤੀ ਤੋਂ ਛੇਤੀ ਡੋਗਰਿਆਂ ਦਾ ਖਾਤਮਾਂ ਕਰ ਦੇਣਾ ਚਾਹੀਦਾ ਏ । ਮਹਾਰਾਜਾ ਖ੩ਕ ਸਿੰਘ ਤੇ ਸ: ਚੇਤ ਸਿੰਘ ਦੋਵੇਂ ਅਨਭਵ ਕਰ ਚੁਕੇ ਸਨ ਕਿ ਜਦੋ ਤਕ ਡੋਗਰਾ-ਗਰਦੀ ਦਾ ਖਾਤਮਾਂ ਨਹੀਂ ਹੁੰਦਾ, ਸਿੱਖ ਸੁਰਅਖਾਤ ਨਹੀਂ ਹੋ ਸਕਦਾ। ਉਨਾਂ ਨੂੰ ਚਿਤ ਚਤਾ ਵੀ ਨਹੀਂ ਸੀ ਕਿ ਧਿਆਨ ਸਿੰਘ ਚਾਲਾਂ ਚਲਣ ਵਿਚ ਇਤਨਾ ਲਾਕ ਹੈ ਕਿ ਉਨਾਂ ਨੂੰ ਕੁਝ ਕਰਨ ਦਾ ਮੌਕਿਆ ਹੀ ਨਹੀਂ ਦਵੇਗਾ ।
ਗੋਲੀ ਚਲਣ ਦੀ ਆਵਾਜ਼ ਨਾਲ ਮਹਾਰਾਜਾ ਖੜਕ ਸਿੰਘ ਤੇ ਚੇਤ ਸਿੰਘ ਦੀ ਅਖ ਖੁਲ ਗਈ। ਬਾਹਰੋਂ ਧਾੜ ਅੰਦਰ ਨੂੰ ਆ ਰਹੀ ਸੀ। ਪੰਜਾਬ ਦਾ ਪਾਤਸ਼ਾਹ ਤੇ ਉਸਦਾ ਵਫਾਦਾਰ ਸਰਦਾਰ ਅਚਾਨਕ ਦੁਸ਼ਮਨਾਂ ਦੇ ਘਰ ਵਿਚ ਸਨ। ਸਰਦਾਰ ਚੇਤ ਸਿੰਘ ਮਹਾਰਾਜਾ ਖੜਕ ਸਿੰਘ ਦੇ ਇਸ਼ਾਰ ਪਰ ਹਠਾ ਤਹਿਖਾਨੇ ਵਿਚ ਭਜ ਗਿਆ । ਜਦ ਇਹ ਧਾੜ ਮਹਾਰਾਜਾ ਖੜਕ ਸਿੰਘ ਦੇ ਕਮਰੇ ਵਿਚ ਪੁਜੀ ਤਾਂ ਮਹਾਰਾਜਾ ਖੜਕ ਸਿੰਘ ਆਪਣੇ ਪਲੰਗ ਪਰ ਬੈਠਾ ਹੋਇਆ ਸੀ ਤੇ ਸ: ਚੇਤ ਸਿੰਘ ਦਾ ਪਲੰਗ ਖਾਲ ਪਿਆ ਸੀ।
ਰਾਜਾ ਧਿਆਨ ਸਿੰਘ ਨੇ ਜਾਂਦੇ ਹੀ ਮਹਾਰਾਜਾ ਖੜਕ ਸਿੰਘ ਦੇ ਪੈਰੀਂ ਹੱਥ ਲਾਇਆਂ । ਇਸ ਤਰ੍ਹਾਂ ਹੀ ਉਹ ਮਹਾਰਾਜਾ ਸ਼ੇਰੇ ਪੰਜਾਬ ਤੋਂ ਪਿਛੋਂ ਮਹਾਰਾਜਾ ਖੜਕ ਸਿੰਘ ਨੂੰ ਮਿਲਿਆ ਕਰਦਾ ਸੀ । ਉਹ ਤੇ ਬਾਕੀ ਧਾੜ ਹੁਣ ਮਹਾਰਾਜ ਦੇ ਸਾਹਮਣੇ ਖੜੀ ਸੀ।
 ‘‘ ਕੀ ਗੱਲ ਏ ਧਿਆਨ ਸਿੰਘਾ ? ’’ ਮਹਾਰਾਜਾ

-੯੭-