ਪੰਨਾ:ਰਾਜਾ ਧਿਆਨ ਸਿੰਘ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਭੋਲੇ ਨਾ ਬਣੋ ਪਾਤਸ਼ਾਹੋ! ਸਾਨੂੰ ਸਾਰੇ ਪੱਕੇ ਸਬੂਤ ਮਿਲ ਚੁਕੇ ਹਨ।

‘‘ਸਾਨੂੰ ਭੀ ਤਾਂ ਪਤਾ ਲਗੇ।’’

‘‘ਕੰਵਰ ਸਾਹਿਬ ਤੋਂ ਪੁਛ ਲਓ।’’

ਮਹਾਰਾਜਾ ਖੜਕ ਸਿੰਘ ਦੀ ਗਲ ਨੂੰ ਟਾਲਣ ਦਾ ਰਾਜਾ ਧਿਆਨ ਸਿੰਘ ਨੇ ਇਹ ਸੁਚੱਜਾ ਢੰਗ ਕੱਢ ਲਿਆ; ਨਹੀਂ ਤਾਂ ਸਾਰਾ ਭੇਦ ਖੁਲ ਜਾਣ ਦਾ ਤੌਖਲਾ ਸੀ। ਕੰਵਰ ਦਾ ਨਾਮ ਸੁਣਦੇ ਹੀ ਮਹਾਰਾਜਾ ਖੜਕ ਸਿੰਘ ਨੇ ਇਕ ਠੰਢਾ ਹਾਉਕਾ ਭਰਿਆ ਤੇ ਨਫਰਤ ਨਾਲ ਮੂੰਹ ਦੂਜੇ ਪਾਸੇ ਫਰ ਲਿਆ।

ਦੂਜੇ ਪਾਸੇ ਰਾਜਾ ਧਿਆਨ ਸਿੰਘ ਸ੍ਰਦਾਰ ਚੇਤ ਸਿੰਘ ਨੂੰ ਕਹਿ ਰਿਹਾ ਸੀ- ‘‘ਭਾਈਆ ਚੇਤ ਸਿੰਘਾ! ਤੇਰੇ ਦੱਸੇ ਅੱਠ ਦਿਨ ਤਾਂ ਪੂਰੇ ਹੋਏ ਨਹੀਂ ਪਰ ਮੈਂ ਪਹਿਲਾਂ ਹੀ ਸੇਵਾ ਵਿਚ ਹਾਜ਼ਰ ਹੋ ਗਿਆ ਹਾਂ।"

‘‘ਰਾਜਾ ਜੀ ਮਾਫ ਕਰੋ।’’ ਸ: ਚੇਤ ਸਿੰਘ ਨੇ ਬੇਨਤੀ ਕੀਤੀ।

‘‘ਮਾਫੀ ਕੰਵਰ ਸਾਹਿਬ ਤੋਂ ਮੰਗੋ, ਮੈਂ ਤਾਂ ਹੁਕਮ ਦਾ ਨੌਕਰ ਹਾਂ।’’ ਧਿਆਨ ਸਿੰਘ ਨੇ ਹੈਂਕੜ ਨਾਲ ਕਿਹਾ।

ਮਹਾਰਾਜਾ ਖੜਕ ਸਿੰਘ ਫੇਰ ਬੋਲਿਆ, "ਵੇਖ ਧਿਆਨ ਸਿੰਘਾ, ਖੂਨ ਖਰਾਬੇ ਵਿਚ ਨਾ ਪਓ। ਸ: ਚੇਤ ਸਿੰਘ ਨੇ ਤੇਰਾ ਕੁਝ ਨਹੀਂ ਵਿਗਾੜਿਆ ਇਸ ਬੇਗੁਨਾਹ ਦੇ ਖੂਨ ਵਿਚ ਹੱਥ ਨਾ ਰੰਗ। ਨਤੀਜਾ ਚੰਗਾ ਨਹੀਂ ਨਿਕਲੇਗਾ।’’

‘‘ਮਹਾਰਾਜ! ਮੈਂ ਤਾਂ ਪਹਿਲਾਂ ਹੀ ਬੇਨਤੀ ਕਰ

-੧੦੦-