ਪੰਨਾ:ਰਾਜਾ ਧਿਆਨ ਸਿੰਘ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੁਕਿਆ ਹਾਂ ਕਿ ਮੈਂ ਤਾਂ ਹੁਕਮ ਦਾ ਬੰਦਾ ਹਾਂ। ਆਹ ਕੰਵਰ ਸਾਹਿਬ ਦਾ ਹੁਕਮ ਪਿਆ ਏ ਤੇ ਔਹ ਕੰਵਰ ਸਾਹਿਬ ਖੜੇ ਨਿ।' ਧਿਆਨ ਸਿੰਘ ਨੇ ਉਤਰ ਦਿਤਾ।

‘‘ਮੈਂ ਪਾਤਸ਼ਾਹ ਹੋ ਕ ਬੇਨਤੀ ਕਰਦਾ ਹਾਂ ਕਿ ਇਸ ਨੂੰ ਨਾ ਮਾਰੋ। ’’ਮਹਾਰਾਜਾ ਖੜਕ ਸਿੰਘ ਨੇ ਫੇਰ ਕਿਹਾ।

‘‘ਪਾਤਸ਼ਾਹ ਤਾਂ ਹੁਣ ਮਹਾਰਾਜਾ ਨੌ ਨਿਹਾਲ ਸਿੰਘ ਹੈ। ਬੇਨਤੀ ਭੀ ਉਹੋ ਸੁਣ ਸਕਦਾ ਏ,’’ ਧਿਆਨ ਸਿੰਘ ਨੇ ਮਾਨੋ ਕਤੱਈ ਗਲ ਮੁਕਾ ਦਿਤੀ।

‘‘ਮਹਾਰਾਜਾ ਖੜਕ ਸਿੰਘ ਨੇ ਨਫਰਤ ਨਾਲ ਮੂੰਹ ਫੇਰਦੇ ਹੋਏ ਕਿਹਾ- ‘‘ਯਾਦ ਰਖੀਂ ਧਿਆਨ ਸਿੰਘਾ! ਇਹ ਤੂੰ ਆਪਣੇ ਲਈ ਕੰਢੇ ਬੀਜ ਰਿਹਾ ੲਂ।’’

ਧਿਆਨ ਸਿੰਘ ਨੇ ਇਸ ਗਲ ਦਾ ਕੋਈ ਉਤਰ ਨਹੀਂ ਦਿਤਾ, ਸਗੋਂ ਤਲਵਾਰ ਸੂਤ ਕੇ ਚੇਤ ਸਿੰਘ ਵਲ ਵਧਿਆ, ਮਹਾਰਾਜਾ ਖੜਕ ਸਿੰਘ ਨੇ ਉਸਨੂੰ ਬਚਾਉਣ ਲਈ ਉਠਣ ਦਾ ਯਤਨ ਕੀਤਾ ਪਰ ਸ: ਅਜੀਤ ਸਿੰਘ ਤੇ ਰਾਜਾ ਗੁਲਾਬ ਸਿੰਘ ਨੇ ਅਗੇ ਵਧ ਕੇ ਉਨ੍ਹਾਂ ਨੂੰ ਰੋਕ ਲਿਆ, ਰਾਜਾ ਗੁਲਾਬ ਸਿੰਘ ਬੋਲਿਆ- ‘‘ਮਹਾਰਾਜ! ਤੁਹਾਨੂੰ ਤਕਲੀਫ ਕਰਨ ਦੀ ਲੋੜ ਨਹੀਂ।’’

ਹੁਣ ਮਹਾਰਾਜਾ ਖੜਕ ਸਿੰਘ ਬੇਵੱਸ ਸੀ ਤੇ ਚੇਤ ਸਿੰਘ ਕੋਹਿਆ ਜਾ ਰਿਹਾ ਸੀ। ਧਿਆਨ ਸਿੰਘ ਨੇ ਤਾਬੜ ਤੋੜ ਤਲਵਾਰ ਦੇ ਕਈ ਵਾਰ ਉਸ ਪਰ ਕੀਤੇ। ਲਹੂ ਦੀ ਨਦੀ ਵਗ ਤੁਰੀ ਤੇ ਸ: ਚੇਤ ਸਿੰਘ ਦੀ ਲਾਸ਼ ਧਰਤੀ ਪਰ ਮਛੀ ਵਾਂਗ ਤੜਫਨ ਲਗੀ। ਪਲ ਕੁ ਪਿਛੋਂ ਉਹ ਬਿਲਕੁਲ ਠੰਢੀ ਹੋ

-੧੦੧-