ਪੰਨਾ:ਰਾਜਾ ਧਿਆਨ ਸਿੰਘ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਹੀ ਹੋ ਚੁਕਿਆ ਸੀ। ਮਹਾਰਾਜਾ ਖੜਕ ਸਿੰਘ ਨੇ ਹੈਦਲ ਹੀ ਚਲਣਾ ਚਾਹਿਆ ਪਰ ਧਿਆਨ ਸਿੰਘ ਨੇ ਕਿਹਾ- ‘‘ਮਾਲਕ! ਇਹ ਸਭ ਕੁਝ ਮਜਬੂਰੀ ਹੈ; ਨਹੀਂ ਤਾਂ ਤੁਹਾਡਾ ਸਤਿਕਾਰ ਪਹਿਲਾਂ ਵਾਂਗ ਹੀ ਮੇਰੇ ਹਿਰਦੇ ਵਿਚ ਮੌਜੂਦ ਹੈ। ਤੁਸੀਂ ਪਲਕੀ ਵਿਚ ਬੈਠੋ।’’

ਮਹਾਰਾਜਾ ਖੜਕ ਸਿੰਘ ਬੋਲਣ ਤੋਂ ਬਿਨਾਂ ਹੀ ਚੁਪਚਾਪ ਪਾਲਕੀ ਵਿਚ ਬੈਠ ਗਿਆ ਤੇ ਉਸ ਨੂੰ ਲੈ ਕੇ ਇਹ ਸਾਰੀ ਧਾੜ ਫੇਰ ਕਿਲੇ ਵਿਚ ਜਾ ਵੜੀ।

੧੧.


ਸੰਸਾਰ ਵਿਚ ਕਿਸੇ ਚੀਜ਼ ਦਾ ਮਾਣ ਨਹੀਂ ਕੀਤਾ ਜਾ ਸਕਦਾ। ਅਜ ਦਾ ਬਾਦਸ਼ਾਹ ਕੁਲ ਦਰ ਦਰ ਦਾ ਭਿਖਾਰੀ ਹੁੰਦਾ ਏ ਤੇ ਕਲ ਦਾ ਭਿਖਾਰੀ ਅਜ ਸ਼ਾਹੀ ਤਖਤ ਪਰ ਬੈਠਾ ਨਜ਼ਰ ਆਉਂਦਾ ਏ; ਉਹ ਮਹਾਰਾਜਾ ਖੜਕ ਸਿੰਘ, ਜਿਸ ਨੂੰ ਸ਼ੇਰੇ ਪੰਜਾਬ ਨੇ ਆਪਣੀ ਹੱਥੀਂ ਪੰਜਾਬ ਦਾ ਰਾਜ ਤਿਲਕ ਦਿਤਾ ਸੀ, ਚਾਰ ਮਹੀਨੇ ਭੀ ਪੂਰਾ ਰਾਜ ਨਹੀਂ ਕਰ ਸਕਿਆ। ਅਜ ਉਹ ਲਾਹੌਰ ਦੇ ਸ਼ਾਹੀ ਕਿਲੇ ਵਿਚ ਇਕ ਕੈਦੀ ਦੀ ਹੈਸੀਅਤ ਵਿਚ ਦਿਨ ਕਟ ਰਿਹਾ ਏ, ਮੁਗਲ ਰਾਜ ਦੀ ਕਹਾਣੀ ਇਕ ਵਾਰ ਫੇਰ ਪੰਜਾਬ ਵਿਚ ਦੁਹਰਾਈ ਜਾ ਰਹੀ ਹੈ। ਸ਼ਾਹ ਜਹਾਨ ਨੂੰ ਕੈਦ ਕਰਕੇ ਉਸ ਦਾ ਪੁਤਰ ਔਰੰਗਜ਼ੇਬ ਦਿਲੀ ਦੇ ਤਖਤ ਪਰ ਬੈਠਾ ਸੀ ਤੇ ਅਜ ਮਹਾਰਾਜਾ ਖੜਕ ਸਿਘ ਨੂੰ ਕੈਦ ਕਰਕੇ

-੧੦੩-