ਪੰਨਾ:ਰਾਜਾ ਧਿਆਨ ਸਿੰਘ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਸਦਾ ਪੁਤਰ ਮਹਾਰਾਜਾ ਨੌ ਨਿਹਾਲ ਸਿੰਘ ਪੰਜਾਬ ਦੇ ਰਾਜ ਦਾ ਤਾਜ ਪਹਿਨ ਰਿਹਾ ਏ ਸ਼ਾਹੀ ਦਰਬਾਰ ਲਗਿਆ ਹੋਇਆ ਏ । ਸਾਰੇ ਸ੍ਰਦਾਰ , ਆਪਣੇ ਆਪਣੇ ਰੁਤਬੇ ਅਨੁਸਾਰ ਸ਼ਾਹੀ ਪੁਸ਼ਾਕਾਂ ਪਾਈ ਗੰਭੀਰ ਰੂਪ ਧਾਰੀ ਬੈਠੇ ਹੋਏ ਹਨ। ਮਾਨੇ ਕਈ ਬਹੁਤ ਵਡੀ ਘਟਨ। ਹੋ ਚੁਕੀ ਹੋਵ । ਤਖਤ ਪਰ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਬੈਠਾ ਏ । ਸਾਰ ਹੈਰਾਨਗੀ ਨਾਲ ਤਖਤ ਵਲ ਵੇਖ ਰਹੇ ਹਨ ਤੇ ਦਿਲਾਂ ਤੋਂ ਪੁਛ ਰਹ ਹਨ ਕਿ ਮਹਾਰਾਜਾ ਖੜਕ ਸਿੰਘ ਦਾ ਕੀ ਬਣਿਆ ਕਿਸੇ ਨੂੰ ਇਸ ਗਲ ਦਾ ਪਤਾ ਨਹੀਂ ਲਗਦਾ। ਜਦ ਦਰਬਾਰ ਪੂਰੀ ਤਰਾਂ ਸਜ ਗਿਆ ਤੇ ਸਾਰੇ ਅਹਿਲਕਾਰ ਆ ਗਏ ਤਾਂ ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-
 ‘‘ ਸਿਖ ਰਾਜ ਦੇ ਵਫਾਦਾਰ ਸ੍ਰਦਾਰੋ ! ਅਜੇ ਤੁਸੀਂ ਮਹਾਰਾਜਾ ਖੜਕ ਸਿੰਘ ਦੀ ਥਾਂ ਉਨਾਂ ਦੇ ਸਾਹਿਬਜ਼ਾਦੇ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬੈਠਾ ਵੇਖਕੇ ਹੈਰਾਨ ਹੋ ਰਹ ਹੈ ਇਸ ਵਿਚ ਹੈਰਾਨਗੀ ਦੀ ਕੋਈ ਗੱਲ ਨਹੀਂ। ਸਾਡੇ ਸਰੂਪ ਮਹਾਰਾਜਾ ਖੜਕ ਸਿੰਘ ਦੀ ਸੇਹਤ ਪਿਛਲੇ ਦਿਨਾਂ ਤੋਂ ਭੁੱਕੇ ਚੰਗੀ ਨਹੀਂ । ਇਸ ਲਈ ਉਹ ਇਤਨੇ ਵਿਸ਼ਲ ਰਾਜ ਦੇ ਭਾਰ ਆਪਣੇ ਮੋਢਿਆਂ ਤੇ ਚਕੀ ਰਖਣ ਤੋਂ ਅਸਮਥ ਹਨ ਤੇ ਉਨ੍ਹਾਂ ਨੇ ਆਪਣੀ ਥਾਂ ਕੰਵਰ ਸਾਹਿਬ ਨੂੰ ਬਿਠਾਉਣ ਦਾ ਫੈਸਲਾ ਕੀਤਾ ਹੈ। ਇਹ ਉਨ੍ਹਾਂ ਵਲੋਂ ਐਲਾਨ ਹੈ । ਮਹਾਰਾਜਾ ਖੜਕ ਸਿੰਘ ਦੇ ਦਸਤਖਤਾਂ ਹੇਠ ਐਲਾਨ ਰਾਜਾ ਧਿਆਨ ਸਿੰਘ ਨੇ ਪੜ੍ਹਨਾ ਸ਼ੁਰੂ ਕੀਤਾ:-
 ‘‘ ਮੇਰੀ ਪਿਆਰੀ ਪਰਜਾ ਤੇ , ਸਿੱਖ ਰਾਜ ਦੇ ਵਫਾਦਾਰ

-੧੦੪-