ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰਦਾਰਾਂ ਪ੍ਰਤੀ ਵਿਦਿਤ ਹੋਵੇ ਕਿ ਸਾਡੀ ਸੇਹਤ ਠੀਕ ਨਹੀਂ ਰਹੀ ਤੇ ਅਸਾਂ ਕੰਵਰ ਨੌਨਿਹਾਲ ਸਿੰਘ ਦੇ ਹੱਕ ਵਿਚ ਪੰਜਾਬ ਦੇ ਤਖਤ ਤੋਂ ਦਸਤਬਰਦਾਰ ਹੋਣ ਦਾ ਫੈਸਲਾ ਕੀਤਾ ਹੈ। ਸਮੂੰਹ ਪਰਜਾ ਤੇ ਸਮੂੰਹ ਸ੍ਰਦਾਰਾਂ ਨੂੰ ਚਾਹੀਦਾ ਹੈ ਕਿ ਨਵੇਂ ਮਹਾਰਾਜੇ ਦੀ ਪੂਰੀ ਈਮਾਨਦਾਰੀ ਨਾਲ ਵਫ਼ਾਦਾਰੀ ਕਰਨ।

(ਦਸਤਖਤ) ਖੜਕ ਸਿੰਘ

ਇਹ ਏਲਾਨ ਪੜ੍ਹਨ ਪਿਛੋਂ ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-"ਭਰਾਵੋ! ਸਿਖ ਰਾਜ ਲਈ ਇਹ ਨਾਜ਼ਕ ਮੌਕਿਆ ਏ। ਵੱਡੇ ਮਹਾਰਾਜਾ ਸ਼ੇਰੇ ਪੰਜਾਬ ਦੀ ਕਮਾਨ ਹੇਠ ਤੁਸੀਂ ਲੋਕਾਂ ਨੇ ਜਿਹੜੀਆਂ ਬੇਨਜ਼ੀਰ ਕੁਰਬਾਨੀਆਂ ਕਰਕੇ ਸਿਖ ਰਾਜ ਦਾ ਇਕ ਸੁੰਦਰ ਮਹੱਲ ਉਸਾਰਿਆ ਹੈ ਹੁਣ ਤੁਹਾਡਾ ਫਰਜ਼ ਹੈ ਕਿ ਇਸ ਦੀ ਉਸੇ ਤਰ੍ਹਾਂ ਮਰਦਾਨਗੀ ਨਾਲ ਰਾਖੀ ਭੀ ਕਰੋ। ਜਿਥੋਂ ਤਕ ਮੇਰਾ ਸਬੰਧ ਏ, ਕੰਵਰ ਸਾਹਿਬ, ਮਹਾਰਾਜਾ ਖੜਕ ਸਿੰਘ ਸਾਹਿਬ, ਮਹਾਰਾਣੀ ਚੰਦ ਕੌਰ ਤੇ ਸੰਧਾਵਾਲੀਏ ਸ੍ਰਦਾਰਾਂ ਦੇ ਜ਼ੋਰ ਦੇਣ ਪਰ ਮੈਂ ਵਜ਼ੀਰ ਆਜ਼ਮੀ ਦੀ ਸੇਵਾ ਇਸ ਸ਼ਰਤ ਨਾਲ ਪ੍ਰਵਾਨ ਕਰਦਾ ਹਾਂ ਕਿ ਜਿਉਂ ਹੀ ਹਾਲਤ ਸੁਧਰ ਗਈ, ਇਸ ਕੰਮ ਤੋਂ ਛੁਟੀ ਲੈ ਕੇ ਗੰਗਾ ਪਰ ਭਜਨ ਕਰਨ ਲਈ ਚਲਿਆ ਜਾਵਾਂਗਾ।"

ਧਿਆਨ ਸਿੰਘ ਦੇ ਇਸ ਏਲਾਨ ਦੇ ਪਿਛੋਂ ਦਰਬਾਰ ਵਿਚੋਂ ਇਕ ਪਾਸੇ ਤੋਂ ਅਵਾਜ਼ ਆਈ- "ਪਰ ਮਹਾਰਾਜਾ ਖੜਕ ਸਿੰਘ ਨੂੰ ਪੰਜਾਂ ਦਿਨਾਂ ਵਿਚ ਕੀ ਹੋ ਗਿਆ, ਜੋ ਉਹ ਦਰਬਾਰ ਵਿਚ ਭੀ ਨਹੀਂ ਆ ਸਕੇ।"

ਲਹਿਣਾ ਸਿੰਘ ਸੰਧਾਵਾਲੀਏ ਨੇ ਗਰਜ ਕੇ ਕਿਹਾ-

-੧੦੫-