ਪੰਨਾ:ਰਾਜਾ ਧਿਆਨ ਸਿੰਘ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਖੜਾ ਕਰ ਦਿੱਤਾ, ਅਰ ਉਹਨਾਂ ਦੋਹਾਂ ਨੇ ਝੁਕ ਕੇ ਹਜ਼ੂਰ ਦੇ ਚਰਨ ਚੁੰਮੇਂ।

ਇਹ ਗੱਭਰੂ ਮੇਰੇ ਪੰਜਾਬ ਦੇ ਮੋਹਰੇ ਦੌੜਨ ਵਾਲੇ ਦਸਤੇ ਅਥਵਾ ਖਾਸ ਬਾਡੀਗਾਰਡਾਂ ਵਿਚ ਕੀ ਆਏ; ਮਾਨੋ ਉਹਨਾਂ ਦੀ ਕਿਸਮਤ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁਲ੍ਹ ਗਏ। ਹੌਲੀ ਹੌਲੀ ਮਹਾਰਾਜ ਸਾਹਿਬ ਦੇ ਦਿਲ ਪਰ ਉਹਨਾਂ ਦਾ ਅਧਿਕਾਰ ਹੋਣਾ ਸ਼ੁਰੂ ਹੋ ਗਿਆ। ਕਿਸੇ ਦੇ ਦਿਲ ਦੀ ਗੱਲ ਜਾਂ ਉਹ ਆਪ ਜਾਣਦਾ ਹੈ ਜਾਂ ਪ੍ਰਮਾਤਮਾ; ਪਰੰਤੂ ਪਰਗਟ ਤੌਰ ਤੇ ਇਹ ਗੱਭਰੂ ਜਿਸ ਵਫਾਦਾਰੀ, ਈਮਾਨਦਾਰੀ ਤੇ ਨਿਮਰਤਾ ਤੋਂ ਕੰਮ ਲੈਂਦੇ ਸਨ, ਸ਼ੇਰੇ ਪੰਜਾਬ ਨੂੰ ਉਸ ਨੇ ਮੋਹ ਲਿਆ ਤੇ ਇਹ ਗੱਭਰੂ ਸਿਖ ਰਾਜ ਵਿਚ ਅੱਗੇ ਵਧਣ ਲੱਗੇ। ਗੁਲਾਬ ਸਿੰਘ ਫੌਜੀ ਅਫਸਰ ਬਣ ਕੇ ਜੰਗੀ ਮਹਿੰਮਾ ਪਰ ਜਾਣ ਲੱਗ ਪਿਆ ਅਰ ਧਿਆਨ ਸਿੰਘ ਸ਼ੇਰੇ-ਪੰਜਾਬ ਦਾ ਵਧੇਰੇ ਨਿਕਟ ਵਰਤੀ ਅਹਿਲਕਾਰ ਬਣਦਾ ਗਿਆ ਤੇ ਉਹਨਾਂ ਉਸ ਤੋਂ ਰਾਜਸੀ ਮਾਮਲਿਆਂ ਵਿਚ ਸਲਾਹ ਮਸ਼ਵਰਾ ਲੈਣਾ ਭੀ ਸ਼ੁਰੂ ਕਰ ਦਿੱਤਾ।

ਇਸ ਸਮੇਂ ਧਿਆਨ ਸਿੰਘ ਉਸ ਥਾਂ ਖੜਾ ਸੀ ਕਿ ਜਿੱਥੋਂ ਉੱਨਤੀ-ਰਾਣੀ ਦੇ ਮੰਦਰ ਨੂੰ ਰਸਤਾ ਜਾਂਦਾ ਹੈ। ਸ਼ੇਰੇ ਪੰਜਾਬ ਦੇ ਦਿਲ ਦਿਮਾਗ ਪਰ ਉਸ ਦਾ ਕਾਫੀ ਅਧਿਕਾਰ ਹੋ ਚੁਕਿਆ ਸੀ ਪਰ ਸਿਖ ਰਾਜ ਦੀ ਵਾਗ ਡੋਰ ਕਿਸ ਤਰ੍ਹਾਂ ਹੱਥਾਂ ਵਿਚ ਲਵੇ, ਇਹ ਗੱਲ ਧਿਆਨ ਸਿੰਘ ਨੂੰ ਨਹੀਂ ਸੁਝਦੀ ਸੀ ਤੇ ਉਹ ਇਸ ਲਈ ਬੜਾ ਪ੍ਰੇਸ਼ਾਨ ਸੀ।

ਇਨਸਾਨੀ ਫਿਤਰਤ ਬੜੀ ਅਜੀਬ ਜਿਹੀ ਏ। ਬੇਕਾਰ

-੭-