ਪੰਨਾ:ਰਾਜਾ ਧਿਆਨ ਸਿੰਘ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਸ਼ਣ ਨੂੰ ਜਾਰੀ ਰੱਖਦੇ ਹੋਏ ਮਹਾਰਾਜਾ ਨੌਨਿਹਾਲ ਸਿੰਘ ਨੇ ਕਿਹਾ——"ਹਾਂ, ਸਾਨੂੰ ਇਸ ਗਲਾ ਦ ਪੂਰਾ ੨ ਅਨਭਵ ਹੈ ਕਿ ਰਾਜਾ ਸਾਹਿਬ ਦੇ ਮੋਢਿਆਂ ਪਰ ਕੰਮ ਦਾ ਬਹੁਤ ਵੱਡਾ ਭਾਰ ਏ। ਸਾਨੂੰ ਸਾਰਿਆਂ ਨੂੰ ਚਾਹੀਦਾ ਏ ਕਿ ਉਸ ਭਾਰ ਨੂੰ ਵੰਡਾਈੲ ਤੇ ਇਨ੍ਹਾਂ ਦੀ ਸੁਚੱਜੀ ਰਹਿਨੁਮਾਈ ਤੋਂ ਲਾਹਾ ਖੱਟੀਏ, ਸਾਡਾ ਭਾਵ ਇਹ ਹੈ ਕਿ ਇਨ੍ਹਾਂ ਦੀ ਅਗਵਾਈ ਹੇਠ ਇਕ ਸਲਾਹਕਾਰ ਕੌਂਸਲ ਬਣਾ ਦਿਤੀ ਜਾਵੇ ਤੇ ਇਸ ਲਈ ਅਸੀਂ ਹੇਠ ਲਿਖੇ ਨਾਮ ਤਜਵੀਜ਼ ਕਰਦੇ ਹਾਂ:-(੧) ਸ: ਲਹਿਣਾ ਸਿੰਘ ਮਜੀਠੀਆ, (੨) ਸ: ਅਜੀਤ ਸਿੰਘ ਸੰਧਾਵਾਲੀਆ, (੩) ਭਾਈ ਰਾਮ ਸਿੰਘ, (੪) ਜਮਾਂਦਾਰ ਖੁਸ਼ਹਾਲ ਸਿੰਘ (੫) ਫਕੀਰ ਅਜ਼ੀਜ਼ਉੱਦੀਨ ਤੇ (੬) ਰਾਜਾ ਧਿਆਨ ਸਿੰਘ।

ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਹੀ ਹੋਣਗੇ ਤੇ ਬਾਕੀ ਸ੍ਰਦਾਰ ਉਨ੍ਹਾਂ ਦੇ ਮਤੈਹਤ ਵਖ ਵਖ ਵਿਭਾਗਾਂ ਦੇ ਮੁਖ ਪ੍ਰਬੰਧਕ ਹੋਣਗੇ। ਅਸਾਂ ਇਹ ਫੈਸਲਾ ਕਈਆਂ ਗੱਲਾਂ ਨੂੰ ਮੁੱਖ ਰਖ ਕੇ ਕੀਤਾ ਏ। ਇਕ ਰਾਜਾ ਧਿਆਨ ਸਿੰਘ ਸਾਹਿਬ ਦਾ ਕੰਮ ਦਾ ਭਾਰ ਹਲਕਾ ਹੋਵੇਗਾ, ਤੇ ਦੂਜਾ ਰਾਜ ਪ੍ਰਬੰਧ ਸਾਰੇ ਰਾਜ ਦਾ ਸਹੀ ਅਰਥਾਂ ਵਿਚ ਪ੍ਰਤੀਨਿਧ ਹੋਵੇਗਾ। ਅਸੀਂ ਯੂਰਪੀਨ ਢੰਗ ਨਾਲ ਸਿਖ ਰਾਜ ਨੂੰ ਜਮਹੂਰੀ ਰਾਜ ਬਣਾਉਣਾ ਚਾਹੁੰਦੇ ਹਾਂ। ਛੇਤੀ ਹੀ ਇਸ ਤੋਂ ਅਗੇ ਕਾਨੂੰਨ ਘੜਨੀ ਸਭਾ ਬਣਾਉਣ ਪਰ ਭੀ ਵਿਚਾਰ ਕਰਾਂਗੇ। ਸਾਡਾ ਨਿਸ਼ਾਨਾ ਇਕ ਇਕ ਪੰਜਾਬੀ ਨੂੰ ਇਸ ਗਲ ਦਾ ਅਨਭਵ ਕਰਾਉਣਾ ਹੈ ਕਿ ਇਹ ਰਾਜ ਉਸਦਾ ਆਪਣਾ ਰਾਜ ਹੈ।’’

ਮਹਾਰਾਜਾ ਨੌਨਿਹਾਲ ਸਿੰਘ ਆਪਣੀ ਤਕਰੀਰ ਨੂੰ

-੧੧੧-