ਪੰਨਾ:ਰਾਜਾ ਧਿਆਨ ਸਿੰਘ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਤਮ ਕਰਕੇ ਤਖਤ ਪਰ ਬੈਠ ਗਏ। ਹਰ ਪਾਸੇ ਉਨਾਂ ਦੀ ਸਿਆਣਪ ਤੇ ਖੁਲ ਦਿਲੀ ਦੀ ਪ੍ਰਸੰਸਾ ਹੋ ਰਹੀ ਸੀ। ਬਹੁਤ ਸਾਰੇ ਸ੍ਰਦਾਰਾਂ ਨੇ ਮਹਾਰਾਜਾ ਸਾਹਿਬ ਦੇ ਇਸ ਨੇਕ ਏਲਾਨ ਪਰ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਥੋਂ ਤਕ ਕਿ ਵਜ਼ੀਰ ਆਜ਼ਮ ਰਾਜਾ ਧਿਆਨ ਸਿੰਘ ਨੂੰ ਵੀ ਦਰਬਾਰ ਵਿਚ ਮਹਾਰਾਜੇ ਦੀ ਸਿਆਣਪ ਦੀ ਪ੍ਰਸੰਸਾ ਕਰਨੀ ਪਈ ਤੇ ਇਕ ਵਾਰ ਫੇਰ ਆਪਣੀ ਵਫਾਦਾਰੀ ਦਾ ਭਰੋਸਾ ਦਵਾਉਣਾ ਪਿਆ। ਉਸ ਸਮੇਂ ਉਸ ਦੇ ਚੇਹਰੇ ਨੂੰ ਵੇਖ ਕੇ ਸਿਆਣੇ ਸ੍ਰਦਾਰ ਇਹ ਸਮਝ ਰਹੇ ਸਨ ਕਿ ਉਸ ਦੀ ਜ਼ਬਾਨ ਉਸ ਦੇ ਹਿਰਦੇ ਦੀ ਗਲ ਨਹੀਂ ਕਹਿ ਰਹੀ। ਮਹਾਰਾਜਾ ਨੌਨਿਹਾਲ ਸਿੰਘ ਤਾਂ ਧਿਆਨ ਸਿੰਘ ਦੇ ਚੇਹਰ ਦੇ ਲਹਾ ਚੜਾ ਨੂੰ ਬਹੁਤ ਹੀ ਗਹੁ ਨ ਲ ਵੇਖ ਰਹੇ ਸਨ।

ਮਹਾਰਾਜਾ ਨੌਨਿਹਾਲ ਸਿੰਘ ਦੀ ਸੁਚੱਜੀ ਨੀਤੀ ਦਾ ਸਦਕਾ ਇਕ ਪਾਸੇ ਉਹ ਰਾਜ ਦੇ ਸਰਦਾਰਾਂ ਦਾ ਵਧੇਰੇ ਪ੍ਰੇਮ ਪਾਤਰ ਬਣ ਗਿਆ ਤੇ ਦੂਜੇ ਪਾਸੇ ਰਾਜਾ ਧਿਆਨ ਸਿੰਘ ਦਾ ਅਸਰ ਰਸੂਖ ਖਤਮ ਹੋਣਾ ਸ਼ੁਰੂ ਹੋ ਗਿਆ। ਸ: ਚੇਤ ਸਿੰਘ ਦੇ ਕਤਲ ਸਮੇਂ ਉਸਨੇ ਸੰਧਾਵਾਲੀਏ ਸ੍ਰਦਾਰਾਂ ਨਾਲ ਵਜ਼ੀਰੀ ਦੇਣ ਦਾ ਇਕਰਾਰ ਕੀਤਾ ਸੀ ਪਰ ਜਦ ਉਹ ਵਜ਼ੀਰੀ ਨੂੰ ਪਹਿਲਾ ਨਾਲੋਂ ਭੀ ਵਧੇਰੇ ਮਜ਼ਬੂਤੀ ਨਾਲ ਜੱਫਾ ਮਾਰ ਬੈਠਾ ਤਾਂ ਉਹ ਉਸ ਦੇ ਜਾਨੀ ਦੁਸ਼ਮਨ ਬਣ ਗਏ। ਜਮਾਂਦਾਰ ਖੁਸ਼ਹਾਲ ਸਿੰਘ ਤੇ ਸ੍ਰਦਾਰ ਲਹਿਣਾ ਸਿੰਘ ਮਜੀਠੀਆ ਪਹਿਲਾਂ ਹੀ ਉਸ ਤੋਂ ਨਫਰਤ ਕਰਦੇ ਸਨ। ਇਸ ਤਰ੍ਹਾਂ ਮਹਾਰਾਜਾ ਨੌਨਿਹਾਲ ਸਿੰਘ ਨੇ ਜਿਹੜੀ ਰਾਜ-ਪ੍ਰਬੰਧਕ ਸਭਾ ਬਣਾਈ ਉਸ ਵਿਚ ਇਕ ਭੀ ਅਜੇਹਾ ਸਰਦਾਰ ਨਹੀਂ ਸੀ, ਜੋ ਧਿਆਨ ਸਿੰਘ ਦਾ ਹਥ ਠੋਕਾ

-੧੧੨-