ਪੰਨਾ:ਰਾਜਾ ਧਿਆਨ ਸਿੰਘ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ ਵਾਰ ਯਾਦਹਾਨੀ ਕਰਾਉਣ ਪਰ ਭੀ ਮਾਮਲਾ ਨਹੀਂ ਸੀ ਭੇਜਦਾ। ਹੁਣ ਜਦ ਜਨਰਲ ਵੰਤੂਰਾ ਤੇ ਸ੍ਰਦਾਰ ਅਜੀਤ ਸਿੰਘ ਸੰਧਾਵਾਲੀਆ ਦੀ ਕਮਾਨ ਹੇਠ ਜਮੂੰ ਨੂੰ ਖਾਲਸਾ ਫੌਜਾਂ ਨੇ ਜਾ ਘੇਰਿਆ ਤੇ ਪੰਜਾਬ-ਰਾਜ ਦੀਆਂ ਤੋਪਾਂ ਨੇ ਸ਼ਹਿਰ ਪਰ ਅੱਗ ਬਰਸਾਉਣੀ ਸ਼ੁਰੂ ਕਰ ਦਿਤੀ ਤਾਂ ਉਸਨੂੰ ਹੋਸ਼ ਆਈ। ਮੁਕਾਬਲਾ ਉਸ ਨੇ ਸਵਾਹ ਕਰਨਾ ਸੀ, ਉਹ ਤਾਂ ਰਾਜਾ ਧਿਆਨ ਸਿੰਘ ਦੇ ਕਿਲੇ ਦੇ ਆਸਰੇ ਆਕੜ ਰਿਹਾ ਸੀ, ਝੱਟ ਸ: ਅਜੀਤ ਸਿੰਘ ਦੀ ਪੈਰੀਂਂ ਆ ਪਿਆ ਤੇ ਮਾਮਲਾ ਤਾਰ ਦਿਤਾ, ਸਰਦਾਰ ਅਜੀਤ ਸਿੰਘ ਤੇ ਜਨਰਲ ਵੰਤੂਰਾ ਮਾਮਲਾ ਉਗਰਾਹ ਕੇ ਤੇ ਰਾਜਾ ਗੁਲਾਬ ਸਿੰਘ ਨੂੰ ਸਰਕਾਰ ਦੇ ਪੇਸ਼ ਕਰਨ ਲਈ ਨਾਲ ਲੈ ਕੇ ਫਤਹ ਦੇ ਝੰਡ ਲਹਿਰਾਉਂਦੇ ਤੇ ਖੁਸ਼ੀਆਂ ਮਨਾਉਂਦੇ ਹੋਏ ਵਾਪਸ ਲਾਹੌਰ ਆ ਗਏ।’’

੧੨.

ਮਹਾਰਾਜਾ ਨੌਨਿਹਾਲ ਸਿੰਘ ਦੇ ਰਾਜ ਪ੍ਰਬੰਧ ਤੇ ਉਸ ਦੇ ਡੋਗਰਾ ਸਰਦਾਰਾਂ ਦੀ ਤਾਕਤ ਨੂੰ ਘਟਾਉਣ ਦੇ ਯਤਨਾਂ ਦਾ ਵਰਨਣ ਪਿਛਲੇ ਕਾਂਡ ਵਿਚ ਭਲੀ ਪ੍ਰਕਾਰ ਆ ਚੁਕਿਆ ਏ। ਹੁਣ ਅਸੀਂ ਪਾਠਕਾਂ ਨੂੰ ਲਾਹੌਰ ਦੇ ਸ਼ਾਹੀ ਕਿਲੇ ਦੇ ਉਸ ਹਿਸੇ ਵਿਚ ਲੈ ਚਲਦੇ ਹਾਂ, ਜਿਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੇਠਾ ਪੁਤਰ ਤੇ ਮਹਾਰਾਜਾ ਨੌਨਿਹਾਲ ਸਿੰਘ ਦਾ ਪਿਤਾ ਮਹਾਰਾਜਾ ਖੜਕ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ

-੧੧੫-