ਪੰਨਾ:ਰਾਜਾ ਧਿਆਨ ਸਿੰਘ.pdf/119

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖੜਕ ਸਿੰਘ ਦੇ ਪਾਸ ਬੈਠਾ ਹੋਇਆ ਵੇਖ ਰਹੇ ਹਾਂ। ਸ਼ਾਹੀ ਹਕੀਮ ਹੁਣੇ ਹੀ ਦਵਾਈ ਦਾ ਨਵਾਂ ਨੁਸਖਾ ਤਜਵੀਜ਼ ਕਰਕੇ ਕਹਿ ਗਿਆ ਏ ਕਿ ਮਹਾਰਾਜਾ ਸਾਹਿਬ ਛੇਤੀ ਹੀ ਤੰਦਰੁਸਤ ਹੋ ਜਾਣਗੇ। ਹਕੀਮ ਦੇ ਜਾਣ ਪਿਛੋਂ ਅਸੀਂ ਮਹਾਰਾਜਾ ਖੜਕ ਸਿੰਘ ਤੇ ਰਾਜਾ ਧਿਆਨ ਸਿੰਘ ਵਿਚ ਹੇਠ ਲਿਖੀ ਗਲ ਬਾਤ ਸੁਣ ਰਹੇ ਹਾਂ।
 ‘‘ਮਹਾਰਾਜ! ਦਿਲ ਨਾ ਛਡੋ, ਪ੍ਰਮਾਤਮਾਂ ਤੁਹਾਨੂੰ ਛੇਤੀ ਹੀ ਤੰਦਰੁਸਤ ਕਰਨਗੇ। ’’ ਧਿਆਨ ਸਿੰਘ ਨੇ ਕਿਹਾ।
ਧਿਆਨ ਸਿੰਘ ਦੀ ਇਹ ਗੱਲ ਸੁਣ ਕੇ ਮਹਾਰਾਜਾ ਖੜਕ ਸਿੰਘ ਚੌਕਿਆ। ਮਾਨੋ ਕਿਸੇ ਗਹਿਰੀ ਨੀਂਦ ਵਿਚੋਂ ਉਠਿਆ ਹੋਵੇ, ਉਸ ਨੇ ਹੌਲੀ ਜਿਹੀ ਕਿਹਾ- ‘‘ ਧਿਆਨ ਸਿੰਘਾ! ਮੈਂਂ ਤੰਦਰੁਸਤ ਹੋ ਹੀ ਰਿਹਾ ਹਾਂ। ਤੇਰੀ ਕਿਰਪਾ ਨਾਲ ਹੁਣ ਵਧੇਰੇ ਦਿਨ ਮੰਜੇ ਪਰ ਨਹੀਂ ਰਹਾਂਗਾ। ਧੰਨਵਾਦੀ ਹਾਂ ਤੇਰਾ।’’
ਧਿਆਨ ਸਿੰਘ ਨੂੰ ਮਹਾਰਾਜੇ ਦੀ ਇਹ ਗਲ ਚੰਗੀ ਨਹੀਂ ਲਗੀ। ਉਸ ਨੇ ਕਿਹਾ- ‘‘ ਮਹਾਰਾਜ ਮੇਰੀ ਬਦ ਕਿਸਮਤੀ ਏ, ਜੋ ਤੁਸੀਂ ਇਹੋ ਜਿਹੀਆਂ ਟਕੋਰਾਂ ਲਾਉਂਦੇ ਹੋ। ਨਹੀਂ ਤਾਂ ਮੈਂ ਤੁਹਾਡਾ ਪੂਰੀ ਤਰ੍ਹਾਂ ਵਫਾਦਾਰ ਹਾਂ। ’’
"ਮੈਂ ਕਦ ਕਿਹਾ ਏ ਤੂੰ ਵਫਾਦਾਰ ਨਹੀਂ। ਤੂੰ ਤਾਂ ਇਤਨਾ ਵਫਾਦਾਰ ਏ ਕਿ ਤੇਰੇ ਹੁੰਦਿਆਂ ਨਾ ਕਿਸੇ ਹੋਰ ਸਜਣ ਲੜ ਏ ਤੇ ਨਾ ਹੀ ਕਿਸੇ ਦੁਸ਼ਮਨ ਦੀ, ਠੀਕ ਏ ਨਾ’’ ਮਹਾਰਾਜੇ ਨੇ ਕਿਹਾ।
ਧਿਆਨ ਸਿੰਘ ਨੇ ਇਸ ਦਾ ਕੋਈ ਉਤਰ ਨਹੀਂ ਦਿਤਾ, ਅੰਦਰ ਹੀ ਅੰਦਰ ਜ਼ਹਿਰੀ ਸੱਪ ਵਾਂਗੂੰ ਵਿਸ ਘੋਲਣ ਲਗਾ।

-੧੧੭-