ਪੰਨਾ:ਰਾਜਾ ਧਿਆਨ ਸਿੰਘ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ਹੁਕਮ?’’ ਉਸ ਨੇ ਪੁਛਿਆ।

‘‘ਧਿਆਨ ਸਿੰਘਾ! ਵੇਖ ਮੈਂ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਿਹਾ ਹਾਂ। ਨੌਨਿਹਾਲ ਸਿੰਘ ਮੇਰਾ ਲਖ ਦੁਸ਼ਮਨ ਸਹੀ ਪਰ ਆਖਰ ਤਾਂ ਮਰਾ ਪੁਤਰ ਏ, ਇਕ ਵਾਰ ਉਸਨੂੰ ਮਿਲਾ ਦੇ। ਮੈਂ ਇਹ ਤੈਥੋਂ ਅੰਤਮ ਭਿਖਿਆ ਮੰਗਦਾ ਹਾਂ। ਇਸ ਤੋਂ ਪਹਿਲਾਂ ਕਿਤਨੀ ਵਾਰ ਮੈਂ ਤੈਨੂੰ ਕਿਹਾ ਏ?’’ ਮਹਾਰਾਜਾ ਖੜਕ ਸਿੰਘ ਨੇ ਨਿਹਾਇਤ ਅਧੀਨਗੀ ਨਾਲ ਕਿਹਾ, ਜਿਸ ਤਰ੍ਹਾਂ ਠੀਕ ਹੀ ਭਿਖਿਆ ਮੰਗ ਰਿਹਾ ਹੋਵੇ। ਸਮੇਂ ਦੇ ਰੰਗ ਹਨ, ਦਿਨ ਸਨ ਜਦ ਸਾਰਾ ਪੰਜਾਬ ਮਹਾਰਾਜਾ ਖੜਕ ਸਿੰਘ ਦੇ ਪੈਰਾਂ ਹੇਠ ਅਖਾਂ ਵਿਛਾਉਂਦਾ ਸੀ ਤੇ ਦਿਨ ਹਨ, ਜਦ ਉਹ ਆਖਰੀ ਸਾਹ ਗਿਣਦਾਂ ਹੋਇਆ,ਆਪਣੇ ਇਕਲੌਤੇ ਪੁੱਤਰ ਨੂੰ ਵੇਖਣ ਲਈ ਤਰਸ ਰਿਹਾ ਏ।

ਧਿਆਨ ਸਿੰਘ ਨੇ ਕੁਝ ਸਮਾਂ ਚੁਪ ਰਹਿਣ ਦੇ ਪਿਛੋਂ ਉਤਰ ਦਿਤਾ——"ਮੇਰੇ ਮਾਲਕ ਮੈਂ ਤੁਹਾਡੇ ਚਰਨਾਂ ਦੀ ਸੁਗੰਧ ਖਾ ਕੇ ਕਹਿੰਦਾ ਹਾਂ ਕਿ ਮਹਾਰਾਜਾ ਨੌਨਿਹਾਲ ਸਿੰਘ ਪਾਸ ਇਸ ਤੋਂ ਪਹਿਲਾਂ ਹਜ਼ਾਰ ਵਾਰ ਬੇਨਤੀ ਕਰ ਚੁਕਿਆ ਹਾਂ ਕਿ ਤੁਹਾਡੇ ਪਾਸ ਆਉਣ ਪਰ ਦੁਸ਼ਮਨਾਂ ਨੇ ਪਤਾ ਨਹੀਂ ਉਸ ਦੇ ਦਿਲ ਵਿਚ ਕੀ ਬਿਠਾ ਦਿਤਾ ਏ ਕਿ ਇਕ ਨਹੀਂ ਸੁਣਦਾ।"

‘‘ਧਿਆਨ ਸਿੰਘਾ! ਵੇਖ ਤੂੰ ਵੀ ਪੁਤਰਾਂ ਵਾਲਾ ਏ।’’

‘‘ਪਰ ਮਹਾਰਾਜ ਮੈਂ ਕੀ ਕਰਾਂ ਮਹਾਰਾਜਾ ਨੌਨਿਹਾਲ ਸਿੰਘ ਇਨ੍ਹੀ ਦਿਨੀ ਸੰਧਾਵਾਲੀਆਂ ਤੇ ਮਜੀਠੀਆ ਦੀ ਹੱਥੀਂ ਚੜ੍ਹਿਆ ਹੋਇਆ ਏ, ਮੇਰੀ ਇਕ ਨਹੀਂ ਸੁਣਦਾ, ਜਦ ਹੀ ਮੈਂ ਕਹਿੰਦਾ ਹਾਂ, ਉਲਟੀ ਝਾੜ ਪੈਂਦੀ ਏ।’’ ਧਿਆਨ ਸਿੰਘ ਬੋਲਿਆ

-੧੧੯-