ਪੰਨਾ:ਰਾਜਾ ਧਿਆਨ ਸਿੰਘ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰੇ ਪੰਜਾਬ ਨੇ ਦਿਲ ਵਿਚ ਥਾਂ ਹੀ ਨਹੀਂ ਦਿਤੀ ਸੀ ਤੇ ਡੋਗਰਾ ਸਰਦਾਰਾਂ ਨੂੰ ਮਿਟੀ ਤੋਂ ਚੁਕ ਕੇ ਅਸਮਾਨ ਤਕ ਪੁਜਾ ਦਿਤਾ ਸੀ। ਇਸ ਨਿਸਚੇ ਨਾਲ ਕਿ ਉਸ ਤੋਂ ਪਿਛੋਂ ਉਹ ਉਸ ਦੇ ਵਾਰਸਾਂ ਦੇ ਵਫਾਦਾਰ ਰਹਿ ਕੇ ਸਿਖ ਸਲਤਨਤ ਕਾਇਮ ਰਖਣ ਤੇ ਵਧਾਉਣ ਵਿਚ ਸਹਾਇਤਾ ਕਰਨਗੇ। ਭੋਲੇ ਸ਼ੇਰੇ ਪੰਜਾਬ ਨੂੰ ਕੀ ਪਤਾ ਸੀ ਕਿ ਉਸ ਦੇ ਅਖਾਂ ਮੀਟਦੇ ਹੀ ਇਹ ਡਾਢੀ ਬੇਸ਼ਰਮੀ ਨਾਲ ਗੱਦਾਰੀ ਦਾ ਨੰਗਾ ਨਾਚ ਸ਼ੁਰੂ ਕਰ ਦੇਣਗੇ।

ਸਿਆਣੇ ਕਹਿੰਦੇ ਹਨ, ਨੌਕਰ ਨੂੰ ਸਿਰੇ ਨਾ ਚੜ੍ਹਾਓ, ਫੇਰ ਉਸਨੂੰ ਹੇਠਾਂ ਲਾਹੁਣਾ ਔਖਾ ਹੋ ਜਾਂਦਾ ਏ, ਇਹੋ ਗਲ ਡੋਗਰੇ ਸਰਦਾਰਾਂ ਤੇ ਸਿਖ ਪਾਤਸ਼ਾਹ ਬਾਰੇ ਕਹੀ ਜਾ ਸਕਦੀ ਏ। ਡੋਗਰੇ ਸਰਦਾਰਾਂ ਨੂੰ ਮਹਾਰਾਜਾ ਸ਼ੇਰੇ ਪੰਜਾਬ ਨੇ ਇਤਨਾ ਸਿਰ ਚੜ੍ਹਾ ਲਿਆ ਸੀ ਕਿ ਉਸ ਦੇ ਵਾਰਸਾਂ ਦੇ ਲਖ ਯਤਨ ਭੀ ਉਨ੍ਹਾਂ ਤੋਂ ਤਾਕਤ ਖੋਹ ਨਹੀਂ ਸਕੇ। ਉਨ੍ਹਾਂ ਤੋਂ ਅਧਿਕਾਰ ਖੋਹਣ ਦੀ ਗਲ ਕਰਨ ਪਰ ਹੀ ਮਹਾਰਾਜਾ ਖੜਕ ਸਿੰਘ ਦਾ ਪਿਆਰਾ ਸਾਥੀ ਚੇਤ ਸਿੰਘ ਬਕਰੇ ਵਾਂਗ ਹਲਾਲ ਕੀਤਾ ਗਿਆ ਤੇ ਮਹਾਰਾਜਾ ਖੜਕ ਸਿੰਘ ਨੂੰ ਮਿਠਾ ਮੋਹਰਾ ਦੇ ਕੇ ਜੀਉਂਦਾ ਮੋਇਆਂ ਸਮਾਨ ਕਰ ਦਿਤਾ ਗਿਆ, ਪਤਾ ਨਹੀਂ ਕੈਦ ਦੀ ਹਾਲਤ ਵਿਚ ਉਹ ਕਿਸ ਸਮੇਂ ਪ੍ਰਾਣ ਦੇ ਦੇਵੇ। ਇਸ ਸਮੇਂ ਤਾਂ ਗਰੀਬ ਆਪਣੇ ਜਿਗਰ ਦੇ ਟੁਕੜੇ ਨੌਨਿਹਾਲ ਸਿੰਘ ਤੇ ਆਪਣੇ ਹਿਰਦੇ ਦੀ ਰਾਣੀ ਚੰਦ ਕੌਰਾਂ ਨੂੰ ਇਕ ਵਾਰ-ਅੰਤਮ ਵਾਰ ਵੇਖਣ ਲਈ ਸ਼ਾਹੀ ਕਿਲੇ ਵਿਚ ਤੜਫਦਾ ਹੋਇਆ ਜ਼ਿੰਦਗੀ ਦੇ ਆਖਰੀ ਸਾਸ ਗਿਣ ਰਿਹਾ ਹੈ। ਜੇ ਸ਼ੇਰੇ ਪੰਜਾਬ ਰਾਜਾ ਧਿਆਨ ਸਿੰਘ, ਉਸਦੇ ਭਰਾਵਾਂ ਤੇ ਉਸਦੇ ਪੁਤਰ ਨੂੰ

-੧੨੨-