ਇਤਨਾ ਸਿਰ ਨਾ ਚੜ੍ਹਾ ਜਾਂਦਾ ਤਦ ਮਹਾਰਾਜਾ ਖੜਕ ਸਿੰਘ ਨੂੰ ਇਸ ਬਦਨਸੀਬੀ ਦਾ ਕਦੇ ਸਾਹਮਣਾ ਨਾ ਕਰਨਾ ਪੈਂਦਾ।
ਮਹਾਰਾਜਾ ਨੌਨਿਹਾਲ ਸਿੰਘ ਦੀ ਉਮਰ ਹਾਲਾਂ ਵੀਹਾਂ ਸਾਲਾਂ ਦੀ ਪੂਰੀ ਨਹੀਂ ਹੋਈ ਸੀ ਪਰ ਉਸਨੇ ਬਹੁਤ ਵੱਡਾ ਕੰਮ ਹੱਥ ਵਿਚ ਲੈ ਲਿਆ ਸੀ। ਸਿਖ ਰਾਜ ਦੀ ਸਹੀ ਤਾਕਤ ਡੋਗਰਿਆਂ ਦੇ ਹੱਥੋਂ ਕਢ ਕੇ ਉਹ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਲੈ ਲੈਣੀ ਚਾਹੁੰਦਾ ਸੀ ਤੇ ਇਸ ਦੇ ਮੰਨਣ ਵਿਚ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ ਕਿ ਆਪਣੇ ਯਤਨਾਂ ਵਿਚ ਉਹ ਬਹੁਤ ਹਦ ਤਕ ਸਫਲ ਹੋ ਚੁਕਿਆ ਸੀ। ਰਾਜ ਪ੍ਰਬੰਧ ਲਈ ਸਲਾਹਕਾਰ ਕੌਂਸਲ ਕਾਇਮ ਕਰਕੇ ਬੜੇ ਸੁਚੱਜੇ ਢੰਗ ਨਾਲ ਇਕ ਤਰ੍ਹਾਂ ਉਹ ਰਾਜਾ ਧਿਆਨ ਸਿੰਘ ਦੇ ਅਧਿਕਾਰ ਵਾਪਸ ਲੈਣ ਵਿਚ ਸਫਲ ਹੋ ਗਿਆ। ਖਾਲਸਾ ਫੌਜ ਭੇਜ ਕੇ ਉਸ ਦੇ ਭਰਾ ਗੁਲਾਬ ਸਿੰਘ ਤੋਂ ਜੋ ਜੰਮੂ ਤੇ ਕਸ਼ਮੀਰ ਦਾ ਖੁਦ ਮੁਖਤਾਰ ਹੁਕਮਰਾਨ ਬਣੀ ਬੈਠਾ ਸੀ, ਉਹ ਮਾਮਲਾ ਉਗਰਾਹ ਚੁਕਿਆ ਸੀ, ਜਿਸ ਦਾ ਨਤੀਜਾ ਇਹ ਹੋਇਆ ਸੀ ਕਿ ਡੋਗਰਾ ਸਰਦਾਰਾਂ ਦਾ ਰੋਹਬ ਦਾਬ ਬਹੁਤ ਘਟ ਹੋ ਚੁਕਿਆ ਸੀ। ਹੁਣ ਰਾਜ ਦਰਬਾਰ ਤੇ ਖਾਲਸਾ ਫੌਜ ਦੇ ਸਰਦਾਰਾਂ ਦਾ ਤਕੜਾ ਹਿੱਸਾ ਉਨ੍ਹਾਂ ਦਾ ਦੁਸ਼ਮਨ ਸੀ ਪਰ ਹਾਲਾਂ ਪੂਰੀ ਤਰ੍ਹਾਂ ਉਨ੍ਹਾਂ ਨੂੰ ਅਧਿਕਾਰਾਂ ਤੇ ਤਾਕਤ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਿਆ ਸੀ। ਉਂਞ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਮਹਾਰਾਜਾ ਨੌਨਿਹਾਲ ਸਿੰਘ ਥੋੜੇ ਸਮੇਂ ਵਿਚ ਹੀ ਉਨ੍ਹਾਂ ਨੂੰ ਬਿਲਕੁਲ ਨਕਾਰਾ ਕਰਨ ਵਿਚ ਸਫਲ ਹੋ ਜਾਵੇਗਾ।
ਮਹਾਰਾਜਾ ਨੌਨਿਹਾਲ ਸਿੰਘ ਤੇ ਉਸਦੇ ਵਫਾਦਾਰ
-੧੨੩-