ਪੰਨਾ:ਰਾਜਾ ਧਿਆਨ ਸਿੰਘ.pdf/126

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰਦਾਰਾਂ ਦੇ ਦਿਲ ਵਿਚ ਗੱਲ ਬੈਠ ਚੁਕੀ ਸੀ ਕਿ ਜਦ ਤਕ ਡੋਗਰਾ ਗਰਦੀ ਨੂੰ ਖਤਮ ਨਹੀਂ ਕੀਤਾ ਜਾਂਦਾ, ਤਦ ਤਕ ਸਿਖ ਰਾਜ ਦੀ ਖੈਰ ਨਹੀਂ ਤੇ ਉਹ ਪੂਰੀ ਤਾਕਤ ਤੇ ਪੂਰੀ ਸਿਆਣਪ ਨਾਲ ਇਸ ਕੰਮ ਵਿਚ ਜੁਟੇ ਹੋਏ ਸਨ।

ਦੂਜੇ ਪਾਸੇ ਰਾਜਾ ਧਿਆਨ ਸਿੰਘ ਵੀ ਚੁਪ ਨਹੀਂ ਬੈਠਾ ਹੋਇਆ, ਉਹ ਮਹਾਰਾਜਾ ਨੌਨਿਹਾਲ ਸਿੰਘ, ਸੰਧਾਵਾਲੀਆਂ ਅਤੇ ਹੋਰ ਸਰਦਾਰਾਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਖਬਰਦਾਰ ਏ ਤੇ ਸਿਆਣੇ ਘੁਲਾਟੀਏ ਵਾਂਗ ਸੋਚ ਰਿਹਾ ਹੈ ਕਿ ਕਿਹੜਾ ਦਾਅ ਵਰਤ ਕੇ ਉਨ੍ਹਾਂ ਸਾਰਿਆਂ ਦੀ ਪਿਠ ਲਾਵੇ। ਗੁਲਾਬ ਸਿੰਘ ਪਾਸੋਂ ਮਹਾਰਾਜਾ ਨੌਨਿਹਾਲ ਸਿੰਘ ਨੇ ਖਾਲਸਾ ਫੌਜ ਦੁਵਾਰਾ ਮਾਮਲਾ ਕੀ ਉਗਰਾਇਆ, ਡੋਗਰਾ ਸ੍ਰਦਾਰਾਂ ਦੇ ਦਿਲਾਂ ਵਿਚ ਬਦਲੇ ਦੇ ਭਾਂਬੜ ਬਾਲ ਦਿਤੇ ਤੇ ਉਹ ਵਧੇਰੇ ਸਰਗਰਮੀ ਨਾਲ ਲਾਹੌਰ ਦੇ ਰਾਜ ਤਖਤ ਪਰ ਕਬਜ਼ਾ ਕਰਨ ਤੇ ਰਾਜ ਘਰਾਣੇ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦਣ ਵਿਚ ਰੁਝ ਗਏ। ਰਾਜਾ ਗੁਲਾਬ ਸਿੰਘ ਭੀ ਜਮੂੰ ਤੋਂ ਲਾਹੌਰ ਆ ਟਿਕਿਆ। ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਸਨ ਹੀ ਉਥੇ। ਜਨਰਲ ਗਾਰਡਨਰ ਤੇ ਕੁਝ ਹੋਰ ਡੋਗਰਾ ਸ੍ਰਦਾਰ ਉਨ੍ਹਾਂ ਦਾ ਪੂਰੀ ਤਰ੍ਹਾਂ ਹਥ ਠੋਕਾ ਬਣੇ ਹੋਏ ਸਨ। ਜਨਰਲ ਗਾਰਡਨਰ ਇਕ ਯੂਰਪੀਨ ਜਰਨੈਲ ਸੀ। ਇਤਿਹਾਸਕਾਰ ਕਹਿੰਦੇ ਹਨ ਕਿ ਉਹ ਅੰਗ੍ਰੇਜ਼ਾਂ ਦੇ ਇਸ਼ਾਰੇ ਪਰ ਰਾਜ ਘਰਾਣੇ ਦੀ ਬਰਬਾਦੀ ਲਈ ਧਿਆਨ ਸਿੰਘ ਦਾ ਸਾਥ ਦੇ ਰਿਹਾ ਸੀ। ਇਹ ਗੱਲ ਸੱਚੀ ਹੈ ਜਾਂ ਨਹੀਂ, ਅਸੀਂ ਇਥੇ ਇਸ ਬਹਿਸ ਵਿਚ ਨਹੀਂ ਪੈਂਦੇ ਪਰ ਇਹ ਗਲ ਸਪਸ਼ਟ ਹੈ ਕਿ ਫੌਜ ਵਿਚ ਜਨਰਲ ਗਾਰਡਨਰ

-੧੨੪-