ਪੰਨਾ:ਰਾਜਾ ਧਿਆਨ ਸਿੰਘ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਉਸਦਾ ਇਕ ਮਾਤਰ ਸਹਾਰਾ ਸੀ, ਜੇ ਉਹ ਉਸ ਦਾ ਸਾਥ ਨਾ ਦਿੰਦਾ ਤਾਂ ਨਹੀਂ ਕਿਹਾ ਜਾ ਸਕਦਾ ਕਿ ਡੋਗਰਾ ਸਰਦਾਰਾਂ ਦੀ ਕੋਈ ਵੀ ਸਾਜ਼ਸ਼ ਸਿਰੇ ਚੜ੍ਹ ਸਕਦੀ।

ਸੁਖ, ਮਹਾਰਾਜਾ ਨੌਨਿਹਾਲ ਸਿੰਘ, ਸ਼ਾਹੀ ਪ੍ਰਵਾਰ ਤੇ ਬਾਕੀ ਸਿਖ ਸਰਦਾਰਾਂ ਦੇ ਉਹ ਜਾਨੀ ਦੁਸ਼ਮਨ ਬਣ ਚੁਕੇ ਹਨ ਤੇ ਸਿਖ ਰਾਜ ਪਰ ਹੱਥ ਸਾਫ ਕਰਨ ਲਈ ਖੂਨ ਦੀ ਨਦੀ ਵਿਚ ਤਰਨ ਦੀਆਂ ਗੋਂਦਾਂ ਗੁੰਦ ਰਹੇ ਹਨ। ਰਾਜਾ ਧਿਆਨ ਸਿੰਘ ਦੇ ਮਹੱਲ ਵਿਚ ਦਿਨੇ ਰਾਤ ਗੁਪਤ ਸਭਾਵਾਂ ਹੁੰਦੀਆਂ ਹਨ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਤਾਂ ਅਧੀ ਅਧੀ ਰਾਤ ਤਕ ਬੰਦ ਕਮਰੇ ਵਿਚ ਡੂੰਘੀਆਂ ਸਲਾਹਾਂ ਵਿਚ ਪਏ ਰਹਿੰਦੇ ਹਨ ਪਰ ਪ੍ਰਗਟ ਤੌਰ ਪਰ ਉਹ ਚੁਪ ਦਿਸਦੇ ਹਨ। ਆਮ ਲੋਕਾਂ ਦਾ ਖਿਆਲ ਹੈ ਕਿ ਨਵਾਂ ਮਹਾਰਾਜਾ ਉਨ੍ਹਾਂ ਨੂੰ ਦਬਾਉਣ ਵਿਚ ਸਫਲ ਹੋ ਗਿਆ ਏ ਪਰ ਸਿਆਣੇ ਨੀਤੀਵੇਤਾ ਸਮਝ ਰਹੇ ਹਨ ਕਿ ਉਨ੍ਹਾਂ ਦੀ ਚੁਪ ਉਸ ਖਾਮੋਸ਼ੀ ਜਿਹੀ ਏ, ਜੋ ਕਿਸੇ ਤਕੜੇ ਤੂਫਾਨ ਤੋਂ ਪਹਿਲਾਂ ਵੇਖੀ ਜਾਂਦੀ ਏ। ਮਹਾਰਾਜਾ ਨੌਨਿਹਾਲ ਸਿੰਘ ਤੇ ਉਸ ਦੇ ਸਰਦਾਰ ਭੀ ਇਸ ਤੋਂ ਅਵੇਸਲੇ ਨਹੀਂ ਹਨ ਪਰ ਉਹ ਸਾਰਾ ਕੰਮ ਨਿਹਾਇਤ ਸਵਾਧਾਨੀ, ਸਿਆਣਪ ਤੇ ਨਰਮੀ ਨਾਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਕਾਰਵਾਈ ਵਿਚ ਜਿਤਨੀ ਦਲੇਰੀ ਦੀ ਲੋੜ ਹੈ, ਉਤਨੀ ਨਜ਼ਰ ਨਹੀਂ ਆਉਂਦੀ।

ਲੜਾਈ ਦੇ ਢਾਈ ਫਟ ਹੁੰਦੇ ਹਨ। ਸਿਆਣੇ ਆਖਦੇ ਹਨ ਕਿ ਬੀਮਾਰੀ ਤੇ ਦੁਸ਼ਮਨ ਨੂੰ ਜੰਮਦੋ ਹੀ ਖਤਮ ਕਰੋ। ਪਿਛੋਂ ਨਾ ਕੇਵਲ ਇਨ੍ਹਾਂ ਨੂੰ ਖਤਮ ਕਰਨਾ ਹੀ ਮੁਸ਼ਕਲ ਹੋ

-੧੨੫-