ਪੰਨਾ:ਰਾਜਾ ਧਿਆਨ ਸਿੰਘ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ਇਸ ਤੋਂ ਬਿਨਾ ਚਾਰਾ ਹੀ ਕੋਈ ਨਹੀਂ ਭਾਈਆ।’’ ਧਿਆਨ ਸਿੰਘ ਨੇ ਉਤਰ ਦਿਤਾ।

‘‘ਪਰ ਕੰਮ ਵਧੇਰੇ ਇਹਤਿਆਤ ਨਾਲ ਕਰਨਾ। ਮੇਰੀ ਸਲਾਹ ਏ ਮੈਂ ਹਾਲਾਂ ਜਮੂੰ ਚਲਿਆ ਜਾਵਾਂ, ਤਾਕਿ ਜੇ ਗਲ ਵਿਗੜ ਜਾਵੇ ਤਾਂ ਕੋਈ ਹੋਰ ਪ੍ਰਬੰਧ ਕਰ ਸਕਾਂ।’’ ਗੁਲਾਬ ਸਿੰਘ ਨੇ ਇਹ ਗਲ ਕੁਝ ਹੌਲੀ ਜਿਹੀ ਕਹੀ।

‘‘ਸਿਆਣੀ ਗਲ ਏ ਭਾਈਆ ਪਰ ਬਹੁਤਾ ਫਿਕਰ ਨਹੀਂ ਕਰਨਾ। ਤੁਹਾਡੇ ਧਿਆਨ ਸਿੰਘ ਦੇ ਸਾਹਮਣੇ ਅਖ ਉਚੀ ਕਰਨ ਵਾਲਾ ਕੋਈ ਪੁਤ ਹਾਲਾਂ ਤਕ ਕਿਸੇ ਮਾਂ ਨੇ ਨਹੀਂ ਜੰਮਿਆਂ।’’ ਧਿਆਨ ਸਿੰਘ ਨੇ ਬੜੇ ਠਰੰਮੇ ਦੇ ਜੋਸ਼ ਨਾਲ ਕਿਹਾ।

ਇਸ ਦੇ ਪਿਛੋਂ ਇਨ੍ਹਾਂ ਏਧਰ ਓਧਰ ਦੀਆਂ ਗੱਲਾਂ ਛੋਹ ਦਿਤੀਆਂ ਤੇ ਵੇਖਦੇ ਹੀ ਵੇਖਦੇ ਸ਼ਹਿਰ ਵਿਚ ਵੜ ਕੇ ਅਖਾਂ ਤੋਂ ਉਹਲੇ ਹੋ ਗਏ।

---੦---

-੧੨੭-