ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਤਸ਼ਾਹ ਵਿਚ ਪਾਤਸ਼ਾਹਾਂ ਵਾਲਾ ਗੁਣ ਔਗੁਣ ਹੋਣਾ ਇਕ ਸੁਭਾਵਕ ਗੱਲ ਹੈ, ਇਸ ਲਈ ਇਸ ਪਰ ਹੈਰਾਨੀ ਨਹੀਂ ਹੋ ਸਕਦੀ।

ਜਮਾਦਾਰ ਖੁਸ਼ਹਾਲ ਸਿੰਘ ਦਾ ਇਕ ਭਰਾ ਸੀ, ਰਾਮ ਲਾਲ। ਸ਼ੇਰੇ ਪੰਜਾਬ ਦੀ ਇੱਛਿਆ ਸੀ ਕਿ ਫੌਜੀ ਪਰਵਾਰ ਦਾ ਇਹ ਆਦਮੀ ਸਿੱਖ ਸਜੇ ਤੇ ਇਸ ਲਈ ਉਹਨਾਂ ਦੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਕਿਹਾ ਵੀ ਸੀ। ਇਸ ਦੇ ਕੁਝ ਦਿਨ ਪਿੱਛੋਂ ਉਹ ਰਾਮ ਲਾਲ ਲਾਹੌਰ ਵਿਚ ਨਹੀਂ ਸੀ ਤੇ ਧਿਆਨ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ।

ਸ਼ਾਮ ਦੇ ਚਾਰ ਕੁ ਵਜੇ ਹਨ। ਸ਼ੇਰੇ ਪੰਜਾਬ ਸ਼ਾਹੀ ਕਿਲੇ ਦੇ ਮਹੱਲ ਵਿਚ ਪਲੰਗ ਪਰ ਬਰਾਜੇ ਹੋਏ ਹਨ। ਧਿਆਨ ਸਿੰਘ ਉਹਨਾਂ ਦੀਆਂ ਮੁਠੀਆਂ ਭਰ ਰਿਹਾ ਏ ਤੇ ਇਸ ਦੇ ਨਾਲ ਮਹਾਰਾਜਾ ਸਾਹਿਬ ਨਾਲ ਗਲ ਬਾਤ ਭੀ ਹੋ ਰਹੀ ਏ।

‘‘ਧਿਆਨ ਸਿੰਘਾ ਕੋਈ ਗੱਲ ਤਾਂ ਸੁਣਾ।’’ ਸ਼ੇਰੇ ਪੰਜਾਬ ਨੇ ਮੁਸਕਰਾਉਂਦੇ ਹੋਏ ਕਿਹਾ।

‘‘ਹਜ਼ੂਰ ਦੀ ਦਯਾ-ਦ੍ਰਿਸ਼ਟੀ ਏ।’’

‘‘ਭਰ ਪਈ ਤੁਹਾਡੇ ਪਾਸੇ ਸਿਖੀ-ਪਰਚਾਰ ਬੜਾ ਘੱਟ ਏ।’’

‘‘ਹਾਂ, ਹਜ਼ੂਰ-ਤੁਹਾਡਾ ਇਹ ਸੇਵਕ ਇਸ ਲਈ ਜ਼ਰੂਰ ਯਤਨ ਕਰੇਗਾ, ਮੈਂ ਪਿਤਾ ਜੀ ਨੂੰ ਇਸ ਬਾਰੇ ਲਿਖ ਚਕਿਆ ਹਾਂ।’’

‘‘ਹਾਂ, ਭਈ ਯਤਨ ਕਰਨਾ ਚਾਹੀਦਾ ਏ ਜਿਸ ਦਸਮੇਸ਼

-੯-