ਪੰਨਾ:ਰਾਜਾ ਧਿਆਨ ਸਿੰਘ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੱਗ ਉਸ ਵਿਚ ਭਰੀ ਹੋਈ ਸੀ । ਇਸ ਸਮੇਂ ਉਹ ਇਤਨੇ ਗੁਸੇ ਵਿਚ ਸੀ ਕਿ ਰਾਜਾ ਧਿਆਨ ਸਿੰਘ ਨੂੰ ਉਸ ਦੇ ਸਾਹਮਣੇ ਅਖ ਉਚੀ ਕਰਨ ਦਾ ਹੌਸਲਾ ਨਹੀਂ ਪਿਆ, ਅਜ ਉਹ ਉਸ ਤਰ੍ਹਾਂ ਥਰ ਥਰ ਕੰਬ ਰਿਹਾ ਸੀ, ਜਿਸ ਤਰਾ ਸੇਰੇ ਪੰਜਾਬ ਦੇ ਸਾਹਮਣੇ ਕੰਬਿਆ ਕਰਦਾ ਸੀ । ਫਰਕ ਕੇਵਲ ਇਤਨਾ ਸੀ ਕਿ ਉਸ ਸਮੇਂ ਕਾਂਬੇ ਦੇ ਨਾਲ ਆਜਜ਼ੀ ਤੇ ਡਰ ਹੁੰਦਾ ਸੀ ਪਰ ਇਸ ਕਾਂਬੇ ਵਿਚ ਡਰ ਥੋੜਾ ਸੀ, ਆਜਜ਼ੀ ਉਕੀ ਹੀ ਨਹੀਂ ਸੀ ਤੇ ਉਸ ਦੀ ਥਾਂ ਗੁਸੇ ਨੇ ਆ ਮੱਲੀ ਸੀ। ਇਸ ਸਮੇਂ ਉਸਦਾ ਮੂੰਹ ਬਹੁਤ ਭਿਆਨਕ ਨਜ਼ਰ ਆ ਰਿਹਾ ਸੀ ਪਰ ਉਸ ਵਲ ਖਿਆਲ ਕਿਸ ਦਾ ਨਹੀਂ ਸੀ, ਸਾਰਿਆਂ ਦਾ ਧਿਆਨ ਮਹਾਰਾਜਾ ਖੜਕ ਸਿੰਘ ਵਲ ਲਗਿਆ ਹੋਇਆ ਸੀ, ਜੋ ਪਲੰਘ ਪਰ ਨਿਢਾਲ ਪਿਆ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ। ਧਿਆਨ ਸਿੰਘ ਇਸ ਸਮੇਂ ਮਿਟੀ ਦਾ ਬੁਤ ਬਣਿਆ ਬੈਠਾ ਸੀ।
ਅਚਾਨਕ ਮਹਾਰਾਜਾ ਖੜਕ ਸਿੰਘ ਦੀਆਂ ਅੱਖਾਂ ਇਕ ਵਾਰ ਫੇਰ ਚਮਕ ਉਠੀਆਂ, ਠੀਕ ਉਸ ਤਰਾਂ ਜਿਸ ਤਰਾਂ ਬੁਝਣ ਤੋਂ ਪਹਿਲਾਂ ਦੀਵਾ ਵਧੇਰ ਜ਼ੋਰ ਨਾਲ ਬਲਦਾ ਏ । ਉਸ ਨੇ ਇਕ ਹੱਥ ਵਿਚ ਮਹਾਰਾਣੀ ਚੰਦ ਕੌਰ ਤੇ ਦੂਜੇ ਹੱਥ ਵਿਚ ਮਹਾਰਾਜਾ ਨੌਨਿਹਾਲ ਸਿੰਘ ਦਾ ਹੱਥ ਲੈ ਲਿਆ; ਜ਼ਬਾਨ ਨੇ ਬੋਲਣ ਦਾ ਯਤਨ ਕੀਤਾ ਪਰ ‘‘ ਮੇਂ ਮੇਂ...........?” ਕਰਕੇ ਰਹਿ ਗਈ, ਅਗੇ ਨਹੀਂ ਚਲ ਸਕੀ। ਉਸਨੂੰ ਲਗਾ ਜੰਦਰਾ ਖੁਲ ਨਹੀਂ ਸਕਿਆ ਪਰ ਅਖਾਂ ਬਰਾਬਰ ਆਪਣਾ ਕੰਮ ਕਰ ਰਹੀਆਂ ਸਨ । ਮਾਨੋ ਅਪਣੀ ਦੁਖ-ਕਹਾਣੀ ਮਹਾਰਾਜਾ

-੧੩੧-