ਪੰਨਾ:ਰਾਜਾ ਧਿਆਨ ਸਿੰਘ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੜਕ ਸਿੰਘ ਅਖਾਂ ਰਾਹੀਂ ਇਸਤਰੀ ਤੇ ਪੁੱਤਰ ਦੇ ਦਿਲ ਤਕ ਪੁਚਾ ਦੇਣੀ ਚਾਹੁੰਦਾ ਹੈ ਪਰ ਇਸ ਦੀ ਲੋੜ ਨਹੀਂ ਸੀ, ਉਹ ਬਿਨਾਂ ਦੱਸਣ ਤੋਂ ਸਭ ਕੁਝ ਸਮਝ ਗਏ ਸਨ । ਮਹਾਰਾਜਾ ਖੜਕ ਸਿੰਘ ਦੀ ਇਸ ਦੁਰਦਸ਼ਾ ਦੇ ਪਿਛੋਂ ਕਿਸੇ ਦੇ ਕੁਝ ਕਹਿਣ ਦੀ ਲੋੜ ਨਹੀਂ ਸੀ; ਉਹ ਧਿਆਨ ਸਿੰਘ ਦੇ ਦੁਸਟਪੁਣ ਦੀ ਜੀਉਂਦੀ ਜਾਗਦੀ ਤਸਵੀਰ ਸੀ । ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਦੇ ਹਿਰਦੇ ਵਿਚ ਰਾਜਾ ਧਿਆਨ ਸਿੰਘ ਵਿਰੁਧ ਨਫਰਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ, ਉਨਾਂ ਬੰਨੇ ਤੋੜ ਕੇ ਬਾਹਰ ਨਿਕਲਣ ਤੋਂ ਰੋਕੀ ਰਖਣ ਦਾ ਯਤਨ ਕੀਤਾ, ਕਿਸੇ ਹੋਰ ਸਮੇਂ ਲਈ; ਪਰ ਇਸ ਵਿਚ ਪੂਰੀ ਤਰਾਂ ਸਫਲ ਨਹੀਂ ਹੋ ਸਕੇ । ਕੁਝ ਗੱਲਾਂ ਉਨ੍ਹਾਂ ਦੇ ਮੂੰਹੋਂ ਨਿਕਲ ਹੀ ਗਈਆਂ ।
ਮਹਾਰਾਜਾ ਖੜਕ ਸਿੰਘ ਦੀ ਹਾਲਤ ਥੋੜੀ ਜਿਹੀ ਸੁਧਰ ਕੇ ਫੇਰ ਖਰਾਬ ਹੋਣ ਲਗ । ਉਸ ਦੇ ਹੱਥ ਬੇ-ਹਰਕਤ ਹੋ ਕੇ ਹੇਠ ਡਿਗ ਪਏ, ਅਖਾਂ ਦੀ ਜੋਤੀ ਮਧਮ ਹੋਣ ਲਗੇ ਤੇ ਨਬਜ਼ ਬੰਦ ਹੋ ਗਈ । ਇਸ ਸਮੇਂ ਮਹਾਰਾਜਾ ਖੜਕ ਸਿੰਘ ਦਾ ਇਕ ਨਬਜ਼ ਪਰ ਉਸ ਦੇ ਪਤਰ ਤੇ ਦੂਜੇ ਪਰ ਉਸਦੀ ਰਾਣਾ ਦਾ ਹੱਥ ਸੀ। ਨਬਜ਼ ਟੁਟਣ ਦੇ ਨਾਲ ਹੀ ਉਸ ਦੀਆਂ ਚ ਵਿਚ ਦੋ ਮੋਟੇ ਮੋਟੇ ਅਥਰ ਡਿਗੇ, ਮੂੰਹ ਵਿਚੋਂ ਇਕ ਠੰਡਾ ਹਾਉਕਾ ਨਿਕਲਿਆ ਤੇ ਸ਼ੇਰੇ ਪੰਜਾਬ ਦਾ ਜੇਠਾ ਪੁਤਰ ਤੇ ਪੰਜਾਬ ਦਾ ਵਾਲੀ ਮਹਾਰਾਜਾ ਖੜਕ ਸਿੰਘ ਸਦਾ ਦੀ ਨੀਂਦੇ ਸੌਂ ਗਿਆ, ਜਿਸ ਤੋਂ ਹਾਲੇ ਤਕ ਕੋਈ ਉਠਿਆ ਨਹੀਂ। ਉਸ ਦੀ ਰੂਹ , ਧਿਆਨ ਸਿੰਘ ਦੇ ਜ਼ੁਲਮ ਦੀ ਮਾਰ ਤੋਂ ਬਹੁਤ ਦੂਰ ਜਾ ਚੁਕੀ ਸੀ ।

-੧੩੨-