ਪੰਨਾ:ਰਾਜਾ ਧਿਆਨ ਸਿੰਘ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਰਾਜਾ ਖੜਕ ਸਿੰਘ ਦੀ ਮੌਤ ਪਰ ਮਹਾਰਾਜਾ ਨੌਨਿਹਾਲ ਸਿੰਘ ਦੀਆਂ ਧਾਹਾਂ ਤੇ ਮਹਾਰਾਣੀ ਚੰਦ ਕੌਰ ਦੇ ਵੈਣ ਅਕਾਸ਼ ਤਕ ਨੂੰ ਕੰਬਾ ਰਹੇ ਸਨ, ਉਨ੍ਹਾਂ ਨੂੰ ਸੁਣ ਕੇ ਪਥਰ ਤਕ ਮੋਮ ਹੋ ਚੁਕੇ ਹਨ। ਇਓਂ ਮਲੂਮ ਹੁੰਦਾ ਸੀ ਕਿ ਮਾਂ ਪੁਤਰ ਹੰਝੂਆਂ ਦੇ ਸਾਰੇ ਮੋਤੀ ਮਹਾਰਾਜਾ ਖੜਕ ਸਿੰਘ ਦੀ ਯਾਦ ਵਿਚ ਲੁਟਾ ਦੇਣਾ ਚਾਹੁੰਦੇ ਹਨ। ਹਿਰਦੇ ਦੀ ਸਾਰੀ ਅਗ ਹਾਉਕਿਆਂ ਰਾਹੀਂ ਬਾਹਰ ਕਢਕੇ ਪਾਪੀਆਂ ਨੂੰ ਸਾੜ ਕੇ ਸਵਾਹ ਕਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦੇ ਰੁਦਨ ਨਾਲ ਪਥਰ ਪਿਗਲ ਰਹੇ ਸਨ ਪਰ ਧਿਆਨ ਸਿੰਘ ਮੋਨ-ਧਾਰੀ ਮਸਤ ਬੈਠਾ ਸੀ, ਉਹ ਧਿਆਨ ਸਿੰਘ ਜਿਹੜਾ ਸ਼ੇਰੇ ਪੰਜਾਬ ਦੀ ਮੌਤ ਪਰ ਧਾਹਾਂ ਮਾਰ ਕੇ ਰੋਇਆ ਸੀ, ਅਜ ਉਸ ਦੇ ਜੇਠੇ ਪੁਤਰ ਮਹਾਰਾਜਾ ਖੜਕ ਸਿੰਘ ਦੀ ਮੌਤ ਪਰ ਉਸ ਦੀਆਂ ਅਖਾਂ ਵਿਚ ਇਕ ਭੀ ਅਥਰੂ ਨਹੀਂ ਸੀ, ਮਲੂਮ ਹੁੰਦਾ ਸੀ ਕਿ ਉਸ ਦੀ ਛਾਤੀ ਵਿਚ ਮਾਸ ਦੇ ਟੁਕੜੇ ਦੀ ਥਾਂ ਕਿਸੇ ਨੇ ਪਥਰ ਦਾ ਦਿਲ ਲਿਆ ਰਖਿਆ ਹੈ।

---੦---

-੧੩੩-