ਪੰਨਾ:ਰਾਜਾ ਧਿਆਨ ਸਿੰਘ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਸ ਤਰਾਂ ਉਸ ਨੇ ਵੱਖ ਹੋਣ ਲਈ ਬਥੇਰੇ ਬਹਾਨੇ ਕੀਤੇ ਪਰ ਸਫਲਤਾ ਨਹੀਂ ਹੋਈ । ਆਖਰ ਜਦ ਉਹ ਡਉੜੀ ਦੇ ਬਿਲਕੁਲ ਨੜੇ ਪੁਜ ਗਏ ਤਾਂ ਮੀਆਂ ਊਧਮ ਸਿੰਘ ਨੇ ਮਹਾਰਾਜੇ ਤੋਂ ਹੱਥ ਛੁਡਾਉਂਦੇ ਹੋਏ ਕਿਹਾ- ‘‘ ਮੈਨੂੰ ! ਪਸ਼ਾਬ ਤਾਂ ਕਰ ਲੈਣ ਦਿਓ। ’’
 ‘‘ ਛਡ ਯਾਰ ’’ ਇਹ ਕਹਿ ਕੇ ਗਭਰੂ ਮਹਾਰਾਜੇ ਨੇ ਹੱਥ ਵਿਚ ਹੱਥ ਪਾ ਕੇ ਆਪਣੇ ਨਾਲ ਤੋਰ ਲਿਆ।
ਦੋਵੇਂ ਜਣੇ ਡਿਉਢੀ ਹੇਠਾਂ ਪੁਜ ਚੁਕੇ ਸਨ ।
ਠੀਕ ਉਸ ਸਮੇਂ ਹਜ਼ਰੀ ਬਾਰਾਂ ਦਰੀ ਤੋਂ ਰਾਜਾ ਹੀਰਾ ਸਿੰਘ ਦੇ ਹੱਥ ਦਾ ਰੁਮਾਲ ਜ਼ਰਾ ਉਚਾ ਹੋ ਕੇ ਹਿਲਿਆ । ਓਧਰ ਕਰਨਲ ਬਿਜੈ ਸਿੰਘ ਦੇ ਹੱਥ ਨੇ ਕੁਝ ਹਰਕਤ ਕੀਤੀ ਤੇ ਅੱਖ ਦੇ ਫੋਰ ਵਿਚ ਡਿਉਢੀ ਦੀ ਛਤ ਧੜੱਮ ਕਰਦੀ ਹੇਠਾਂ ਆ ਪਈ । ਹੁਣ ਪਤਾ ਲਗਾ ਕਿ ਡਿਉਢੀ ਨੂੰ ਉਡਾਉਣ ਲਈ ਪਹਿਲਾਂ ਹੀ ਬਾਰੂਦ ਆ ਜਾ ਚੁਕਿਆ ਸੀ ।
ਇਸ ਧਮਾਕੇ ਦੇ ਨਾਲ ਹੀ ਧਿਆਨ ਸਿੰਘ ਭੀ ਉਥੇ ਸੀ ਤੇ ਉਸ ਤੋਂ ਥੋੜੇ ਜਿਹੇ ਫਾਸਲੇ ਪਰ ਯੂ. ਪੀ. ਦੇ ਕੁਝ ਸਿਪਾਹੀ ਪਾਲਕੀ ਰਖੀ ਖੜੇ ਸਨ।
ਮਲਬਾ ਹਟਾਇਆ ਗਿਆ। ਮੀਆਂ ਊਧਮ ਸਿੰਘ ਮਰਿਆ ਪਿਆ ਸੀ ਪਰ ਮਹਾਰਾਜਾ ਨੌਨਿਹਾਲ ਸਿੰਘ ਨੂੰ ਕੋਈ ਵਧਰੇ ਜ਼ਖਮ ਨਹੀਂ ਸਨ ਆਏ, ਕੰਨ ਦੇ ਉਪਰ ਮਾਮੂਲੀ ਜਿਹ ਨਾਮ ਮਾਤਰ ਜ਼ਖਮ ਸੀ । ਅਖ ਦੇ ਫੋਰ ਵਿਚ ਧਿਆਨ ਸਿੰਘ ਮਹਾਰਾਜਾ ਨੌਨਿਹਾਲ ਸਿੰਘ ਨੂੰ ਪਾਲਕੀ ਵਿਚ ਪਾਲਕੀ ਵਿਚ ਪੈ ਕੇ ਕਿਲੇ ਨੂੰ ਲੈ ਰਿਆ। ਸ: ਲਹਿਣਾ ਸਿੰਘ

-੧੩੭-