ਪੰਨਾ:ਰਾਜਾ ਧਿਆਨ ਸਿੰਘ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਥੋੜਾ ਜਿਹਾ ਤੜਫਨ ਦੇ ਪਿਛੋਂ ਮਹਾਰਾਜਾ ਨੌਨਿਹਾਲ ਸਿੰਘ—— ਪਜਾਬ ਦੀਆਂ ਆਸਾਂ ਦਾ ਸੂਰਜ-ਸਦਾ ਲਈ ਠੰਢਾ ਹੋ ਗਿਆ, ਸਦਾ ਲਈ ਡੁਬ ਗਿਆ।

ਧਿਆਨ ਸਿੰਘ ਨੇ ਲਾਸ਼ ਦੀਆਂ ਮੁਸ਼ਕਾਂ ਖੋਹਲ ਦਿਤੀਆਂ ਤੇ ਉਸ ਨੂੰ ਆਪਣੇ ਪਹਾੜੀ ਨੌਕਰਾਂ ਦੀ ਸਹਾਇਤਾ ਨਾਲ ਚੁਕ ਕੇ ਪਲੰਘ ਪਰ ਪਾ ਦਿਤਾ। ਇਸਦੇ ਨਾਲ ਹੀ ਦਰਬਾਰੀ ਡਾਕਟਰ ਜਾਨ ਮਾਰਟਨ ਭੀ ਪੁਜ ਗਿਆ। ਧਿਆਨ ਸਿੰਘ ਨੇ ਉਸ ਨਾਲ ਹੌਲੀ ਹੌਲੀ ਕੁਝ ਗੱਲਾਂ ਕੀਤੀਆਂ ਤਾਂ ਡਾਕਟਰ ਪਿਛਾਂਹ ਮੁੜ ਗਿਆ।

ਪਿਛੋਂ ਅਵਾਜ਼ ਮਾਰ ਕੇ ਰਾਜਾ ਧਿਆਨ ਸਿੰਘ ਨੇ ਕਿਹਾ- "ਕੰਵਰ ਸਾਹਿਬ ਕੁਕੜ ਦੀ ਤਰੀ ਮੰਗਦੇ ਹਨ, ਦੇ ਦਈਏ।"

ਡਾਕਟਰ ਨੇ ਜਾਂਦੇ ਹੋਏ ਕਿਹਾ- "ਕੁਕੜ ਦੀ ਤਰੀ.... ਬੇਸ਼ਕ ਸਾਬਤ ਕੁਕੜ ਦਿਓ, ਓਹ ਖਾ ਲੈਣਗੇ।

ਏਧਰ ਤਾਂ ਇਹ ਭਾਣਾ ਵਰਤ ਰਿਹਾ ਹੈ ਤੇ ਓਧਰ ਮਹਾਰਾਜਾ ਨੌਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦ ਕੌਰ ਪਤੀ ਦੀ ਚਿਖਾ ਪਾਸ ਬੈਠੀ ਰੋ ਰਹੀ ਹੈ, ਉਸਨੂੰ ਪਤਾ ਨਹੀਂ ਕਿ ਪਤੀ ਦੇ ਨਾਲ ਹੀ ਉਸਦੇ ਜਿਗਰ ਦਾ ਟੁਕੜਾ ਵੀ ਇਸ ਸੰਸਾਰ ਵਿਚ ਨਹੀਂ ਰਿਹਾ, ਉਹ ਵੀ ਦੂਜੀ ਦੁਨੀਆਂ ਵਿਚ, ਪੁਜ ਚੁਕਿਆ ਏ। ਇਸ ਸਮੇਂ ਮਹਾਰਾਣੀ ਦੇ ਨੈਣਾਂ ਵਿਚ ਨਦੀਆਂ ਬਹਿ ਰਹੀਆਂ ਸਨ, ਬੇਮੁਹਾਰ ਨਦੀਆਂ, ਰੋਕਣ ਪਰ ਭੀ ਅਥਰੂ ਨਹੀਂ ਸਨ ਰੁਕਦੇ। ਇਉਂ ਮਲੂਮ ਹੁੰਦਾ ਸੀ ਕਿ ਮਹਾਰਾਣੀ ਕਿਸੇ ਭਾਰੀ ਦੁਖ ਹੇਠ ਦਬ ਕੇ ਹੋਸ਼

-੧੪੦-