ਪੰਨਾ:ਰਾਜਾ ਧਿਆਨ ਸਿੰਘ.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਵਾਸ਼ ਗਵਾ ਬੈਠੀ ਹੈ।

ਇਸ ਸਮੇਂ ਹੀ; ਲਹਿਣਾ ਸਿੰਘ ਮਜੀਠੀਏ ਦਾ ਆਦਮੀ ਭੱਜਾ ਆਇਆ ਹੋਇਆ ਤੇ ਦੱਸਿਆ ਕਿ ‘‘ਮਾਤਾ ਜੀ! ਏਧਰ ਤਾਂ ਤੁਸੀਂ ਪਤੀ ਨੂੰ ਰੋ ਰਹੇ ਹੋ,ਓਧਰ ਦੁਸ਼ਮਣਾਂ ਨੇ ਹੋਰ ਭਾਣਾ ਵਰਤਾ ਦਿਤਾ ਏ। ਤੁਹਾਡੇ ਜਿਗਰ ਦਾ ਟੁਕੜਾ ਮਹਾਰਾਜਾ ਨੌਨਿਹਾਲ ਸਿੰਘ ਡਉਢੀ ਡੇਗ ਕੇ ਫਟੜ ਕੀਤਾ ਗਿਆ ਏ ਤੇ ਜ਼ਾਲਮ ਧਿਆਨ ਸਿੰਘ ਉਸ ਨੂੰ ਚੁਕਵਾ ਕੇ ਕਿਲੇ ਵਿਚ ਲੈ ਗਿਆ ਏ।’’

ਇਹ ਖਬਰ ਕੀ ਸੀ, ਮਹਾਰਾਣੀ ਚੰਦ ਕੌਰ ਤੇ ਸਿਰ ਪਰ ਕੜਕਵੀਂ ਬਿਜਲੀ ਆਣ ਡਿੱਗੀ। ਪਤੀ ਦੇ ਨਾਲ ਪੁਤਰ ਚੀ ਉਸਦੇ ਹੱਥਾਂ ਵਿਚੋਂ ਜਾ ਰਿਹਾ ਏ, ਇਹ ਵੇਖ ਕੇ ਉਸ ਦਾ ਆਪਣੇ ਆਪ ਪਰ ਕਾਬੂ ਨਹੀਂ ਰਿਹਾ। ਨੰਗੀ ਪੈਰੀਂ ਤੇ ਨੰਗੇ ਸਿਰ ਪਾਗਲਾਂ ਵਾਂਗ ਕਿਲੇ ਵਲ ਉਠ ਨੱਠੀ। ਅਗੇ ਕਿਲੇ ਦਾ ਲੋਹੇ ਦਾ ਪੱਕਾ ਦਰਵਾਜ਼ਾ ਬੰਦ ਪਿਆ ਸੀ। ਦੋ ਡੋਗਰਾ ਸਿਪਾਹੀ ਉਸਦੇ ਸਾਹਮਣੇ ਪਹਿਰੇ ਪਰ ਸਨ। ਮਹਾਰਾਣੀ ਨੇ ਉਨ੍ਹਾਂ ਨੂੰ ਦਰਵਾਜ਼ਾ ਖੋਹਲਣ ਲਈ ਕਿਹਾ ਪਰ ਦਰਵਾਜ਼ਾ ਖੋਹਲਣਾ ਉਨ੍ਹਾਂ ਗਰੀਬਾਂ ਦੇ ਵਸ ਦੀ ਗਲ ਕਿਥੇ ਸੀ। ਉਨ੍ਹਾਂ ਨੇ ਰਾਜਾ ਧਿਆਨ ਸਿੰਘ ਦਾ ਹੁਕਮ ਸਾਫ ਦੱਸ ਦਿਤਾ ਕਿ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਤੇ ਦਰਵਾਜ਼ਾ ਅੰਦਰੋਂ ਬੰਦ ਏ।

ਹੁਣ ਮਹਾਰਾਣੀ ਕਰੇ ਤਾਂ ਕੀ ਕਰੇ। ਅੰਦਰ ਉਸਦੇ ਜਿਗਰ ਦੇ ਟੁਕੜੇ ਨਾਲ ਖਬਰੇ ਕੀ ਬੀਤ ਰਹੀ ਏ। ਸਵੇਰੇ ਉਹ ਪਤੀ ਨੂੰ ਕਿਲੇ ਵਿਚ ਦਮ ਤੋੜਦਾ ਵੇਖ ਕੇ ਗਈ ਸੀ, ਉਹ

-੧੪੧-