ਪੰਨਾ:ਰਾਜਾ ਧਿਆਨ ਸਿੰਘ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਕਰੋ। ਦਿਲ ਧਰੋ, ਮੈਂ ਕੁਝ ਇਕੱਲ ਵਿਚ ਗਲ ਕਰਨੀ ਏ।" ਰਾਜਾ ਧਿਆਨ ਸਿੰਘ ਨੇ ਕਿਹਾ। ਮਹਾਰਾਣੀ ਚੰਦ ਕੌਰ ਨੂੰ ਕੁਝ ਹੌਸਲਾ ਹੋਇਆ, ਉਸ ਦੇ ਇਸ਼ਾਰੇ ਨਾਲ ਗੋਲੀਆਂ ਕਮਰੇ ਵਿਚੋਂ ਨਿਕਲ ਗਈਆਂ।

ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ——‘‘ਮਹਾਰਾਣੀ ਜੀ! ਪ੍ਰਮਾਤਮਾਂ ਦੇ ਭਾਣੇ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ। ਕੰਵਰ ਜੀ ਹੁਣ ਇਸ ਸੰਸਾਰ ਵਿਚ ਨਹੀਂ ਰਹੇ ਪਰ ਧੀਰਜ ਨਾਲ ਗੱਲ ਸੁਣੋ।’’

‘‘ਜ਼ਾਲਮਾਂ ਤੇਰਾ ਬੇੜਾ ਗਰਕ ਹੋਵੇ!’’ ਮਹਾਰਾਣੀ ਨੇ ਚੀਕ ਮਾਰ ਕੇ ਕਿਹਾ।

‘‘ਪਾਗਲ ਨਾ ਹੋ ਮਹਾਰਾਣੀ! ਮੈਨੂੰ ਤੁਹਾਡੇ ਪਾਸ ਆਉਣ ਦੀ ਲੋੜ ਨਹੀਂ ਸੀ ਪਰ ਸ਼ੇਰੇ ਪੰਜਾਬ ਦਾ ਨਿਮਕ ਹਲਾਲ ਕਰਨ ਲਈ ਆਉਣਾ ਪਿਆ ਏ। ਪੰਜਾਬ ਦਾ ਰਾਜ ਕੋਈ ਛੋਟੀ ਚੀਜ਼ ਨਹੀਂ। ਜੇ ਕੰਵਰ ਦੀ ਮੌਤ ਪ੍ਰਗਟ ਹੋ ਗਈ ਤਾਂ ਅਜ ਹੀ ਰਾਜ ਦੇ ਕਈ ਵਾਰਸ ਆ ਨਿਕਲਣਗੇ। ਮੈਂ ਨਹੀਂ ਚਾਹੁੰਦਾ ਕਿ ਇਹ ਰਾਜ ਤੁਹਾਥੋਂ ਖੁਸੇ, ਮੈਂ ਕੰਵਰ ਦੀ ਮੌਤ ਤੁਹਾਥੋਂ ਭੀ ਲੁਕਾ ਸਕਦਾ ਸੀ ਪਰ ਮੇਰਾ ਦਿਲ ਪੱਥਰ ਦਾ ਨਹੀਂ, ਜੋ ਮਾਤਾ ਨੂੰ ਉਸ ਦੇ ਪੁਤਰ ਦੀ ਮੌਤ ਦੀ ਖਬਰ ਨਾ ਦੱਸਾਂ ਪਰ ਤੁਹਾਡੇ ਤੇ ਤੁਹਾਡੇ ਰਾਜ ਦਾ ਭਲਾ ਇਸ ਵਿਚ ਹੈ ਕਿ ਉਸ ਦੀ ਮੌਤ ਨੂੰ ਲੁਕਾਇਆ ਜਾਵੇ ਪਰ ਰਾਜ-ਤਖਤ ਪਰ ਤੁਹਾਨੂੰ ਬਹਾਉਣ ਦਾ ਮੈਂ ਇਕਰਾਰ ਕਰਦਾ ਹਾਂ। ਰਾਜਾ ਧਿਆਨ ਸਿੰਘ ਨੇ ਇਸ ਢੰਗ ਨਾਲ ਕਿਹਾ ਕਿ ਜਿਸ ਤਰ੍ਹਾਂ ਮਹਾਰਾਣੀ ਨੂੰ ਹੁਕਮ ਦੇ ਰਿਹਾ ਹੋਵੇ। ਆਖਰ ਮਹਾਰਾਣੀ ਨੂੰ ਉਸ ਦੀ ਗਲ

-੧੪੩-