ਪੰਨਾ:ਰਾਜਾ ਧਿਆਨ ਸਿੰਘ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਨਣੀ ਹੀ ਪਈ।

ਏਧਰੋਂ ਵੇਹਲਾ ਹੋ ਕੇ ਰਾਜਾ ਧਿਆਨ ਸਿੰਘ ਨੇ ਬਟਾਲੇ ਰਾਜਾ ਸ਼ੇਰ ਸਿੰਘ ਵਲ ਆਦਮੀ ਭੇਜ ਦਿਤਾ, ਅਗਲੇ ਦਿਨ ਹੀ ਰਾਜਾ ਸ਼ੇਰ ਸਿੰਘ ਲਾਹੌਰ ਵਿਚ ਆ ਗਿਆ।

ਹੁਣ ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਪ੍ਰਗਟ ਹੋ ਚੁਕੀ ਸੀ। ਸਿਖ ਰਾਜ ਦੇ ਇਸ ਯੁਵਕ ਮਹਾਰਾਜੇ ਨੂੰ ਸਾਰਾ ਲਾਹੌਰ ਤੇ ਸਾਰਾ ਪੰਜਾਬ ਰੋ ਰਿਹਾ ਸੀ, ਦਾਦੇ ਤੇ ਪਿਉ ਦੇ ਨੇੜੇ ਹੀ ਮਹਾਰਾਜਾ ਨੌਨਿਹਾਲ ਸਿੰਘ ਦੀ ਚਿਖਾ ਬਲ ਰਹੀ ਸੀ।

ਮਹਾਰਾਜਾ ਨੌਨਿਹਾਲ ਸਿੰਘ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਤਖਤ ਦਾ ਝਗੜਾ ਖੜਾ ਹੋ ਗਿਆ, ਭਾਵੇਂ ਧਿਆਨ ਸਿੰਘ ਬਾਤ ਗਈ ਰਾਤ ਨੂੰ ਹੀ ਸਹਾਰਾਣੀ ਚੰਦ ਕੌਰ ਨੂੰ ਤਖਤ ਦਾ ਲਾਰਾ ਲਾ ਆਇਆ ਸੀ ਪਰ ਅਜ ਉਸ ਨੇ ਰਾਜਾ ਸ਼ੇਰ ਸਿੰਘ ਦੇ ਤਖਤ ਪਰ ਬਹਿਣ ਦਾ ਏਲਾਨ ਕਰ ਦਿਤਾ, ਅੰਗ੍ਰੇਜੀ ਸ੍ਰਦਾਰ ਦੇ ਸਫੀਰ ਨੇ ਭੀ ਸ਼ੇਰ ਸਿੰਘ ਨੂੰ ਮਹਾਰਾਜਾ ਨੌਨਿਹਾਲ ਸਿੰਘ ਦਾ ਜਾਨਸ਼ੀਨ ਤਸਲੀਮ ਕਰ ਲਿਆ ਤੇ ਫੈਸਲਾ ਹੋਇਆ ਕਿ ਵਜ਼ੀਰ ਰਾਜਾ ਧਿਆਨ ਸਿੰਘ ਹੀ ਬਣੇ।

ਦੂਜੇ ਪਾਸੇ ਮਹਾਰਾਣੀ ਚੰਦ ਕੌਰ ਭੀ ਚੁਪ ਨਹੀਂ ਬੈਠੀ, ਉਸ ਨੇ ਸੰਧਾਵਾਲੀਏ ਤੇ ਮਜੀਠੀਏ ਸ੍ਰਦਾਰਾਂ ਨੂੰ ਮਹੱਲ ਵਿਚ ਸੱਦਿਆ ਤੇ ਉਨ੍ਹਾਂ ਦੇ ਸਾਹਮਣੇ ਰੱਜ ਕੇ ਰੋਈ। ਜਦ ਉਨ੍ਹਾਂ ਸਰਦਾਰਾਂ ਦੀ ਪੂਰੀ ਹਮਦਰਦੀ ਮਜ਼ਲੂਮ ਮਹਾਰਾਣੀ ਦੇ ਨਾਲ ਹੋ ਗਈ ਤਾਂ ਉਸਨੇ ਦੱਸਿਆ ਕਿ ‘‘ਮਹਾਰਾਜਾ ਨੌਨਿਹਾਲ ਸਿੰਘ ਦੀ ਮਹਾਰਾਣੀ ਨਾਨਕੀ ਗਰਭਵਤੀ ਏ, ਜੇ ਵਾਹਿਗੁਰੂ ਨੇ

-੧੪੪-