ਇਹ ਸਫ਼ਾ ਪ੍ਰਮਾਣਿਤ ਹੈ
‘‘ਸਾਡੇ ਹੁਕਮ ਦੀ ਪਰਵਾਹ ਨਾ ਕਰਨ ਕਰਕੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਡੇਉਢੀ ਦੇ ਹੁਦੇ ਤੋਂ ਬਰਖਾਤਸ ਕੀਤਾ ਜਾਂਦਾ ਏ ਤੇ ਰਾਮ ਲਾਲ ਨੂੰ ਅੰਗਰੇਜ਼ੀ ਇਲਾਕੇ ਵਿਚ ਭਜਾਉਣ ਦੇ ਦੋਸ਼ ਵਿਚ ਉਸ ਪਰ ਪੰਜਾਹ ਹਜ਼ਾਰ ਰੁਪੈ ਜਰਮਾਨਾ ਕੀਤਾ ਜਾਂਦਾ ਏ। ਇਹ ਰਕਮ ਉਸ ਦੀ ਜਾਇਦਾਦ ਤੋਂ ਵਸੂਲ ਕਰਕੇ ਛੇਤੀ ਤੋਂ ਛੇਤੀ ਸ਼ਾਹੀ ਖ਼ਜ਼ਾਨੇ ਵਿਚ ਦਾਖਲ ਕੀਤੀ ਜਾਵੇ।
ਇਸ ਦੇ ਨਾਲ ਹੀ ਅਸੀਂ ਅੱਜ ਤੋਂ ਸ੍ਰਦਾਰ “ਡੇਉਢੀ ਦੇ ਮੁਮਤਾਜ਼ ਔਹਦੇ ਪਰ ਧਿਆਨ ਸਿੰਘ ਨੂੰ ਲਾਉਂਦੇ ਹਾਂ ਅਤੇ ਅਜ ਤੋਂ ਉਸ ਨੂੰ ਰਾਜਾ ਦਾ ਖ਼ਿਤਾਬ ਅਤਾ ਫੁਰਮਾਉਂਦੇ ਹਾਂ।’’
______________
-੧੧-