ਪੰਨਾ:ਰਾਜਾ ਧਿਆਨ ਸਿੰਘ.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਾਜਾਂ ਗੁਲਾਬ ਸਿੰਘ ਨੂੰ ਇਸ ਗੱਲ ਨਾਲ ਖੁਸ਼ੀ ਨਹੀਂ ਸੀ ਹੋਈ ।
 ‘‘ ਅਸਾਂ ਵਿਚਾਰ ਕਰਦੇ ਹਾਂ । ’’
ਇਸਦੇ ਪਿੱਛੋਂ ਇਹ ਸਭਾ ਉਠ ਗਈ ।
ਅਗਲੇ ਦਿਨ ਇਹ ਰੱਲ ਵਧੇਰੇ ਗੁੰਝਲਦਾਰ ਹੋ ਗਈ ਸੀ । ਮਹਾਰਾਜਾ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਨੂੰ ਮਿਲਣ ਪਿਛੋਂ ਇਸ ਗਲ ਨੂੰ ਟਾਲਣਾ ਚਾਹੁੰਦਾ ਸੀ । ਰਾਜਾਂ ਗੁਲਾਬ ਸਿੰਘ ਅਜ ਮਹਾਰਾਣੀ ਨੂੰ ਮਿਲਿਆ ਸੀ ਤੇ ਸਰਦਾਰਾਂ ਦੀ ਸਭਾ ਵਿਚ ਉਸ ਨੇ ਕਹਿ ਦਿਤਾ ਹੈ ਕਿ ‘‘ਮਹਾਰਾਣੀ ਚਾਦਰ ਪਾਉਣ ਲਈ ਰਾਜ਼ੀ ਨਹੀਂ । ’’
ਇਸ ਤਰਾਂ ਇਹ ਯਤਨ ਨੇਪਰੇ ਨਹੀਂ ਚੜ੍ਹਿਆ ਨੂੰ ਚੜ੍ਹਦਾ ਕਿਦਾਂ, ਸਿਖ ਰਾਜ ਦੀ ਬਰਬਾਦੀ ਦੇ ਦਿਨ ਜੂ ਆਏ ਹੋਏ ਸਨ। ਚੜ੍ਹ ਤਾਂ ਜਾਂਦਾ ਪਰ ਡੋਗਰਿਆਂ ਨੂੰ ਇਸ ਵਿਚ ਆਪਣੀ ਮੌਤ ਸਾਫ ਨਜ਼ਰ ਆ ਰਹੀ ਸੀ, ਇਸ ਲਈ ਉਹ ਕਿਸ ਤਰਾਂ ਇਹ ਕੰਮ ਹੋਣ ਦਿੰਦੇ।
ਇਹ ਤਾਂ ਨਾ ਹੋਇਆ ਪਰ ਸੰਧਾਵਾਲੀਏ ਤੇ ਮਜੀਠੀਏ ਸਰਦਾਰਾਂ ਦੇ ਯਤਨਾਂ ਨਾਲ ਇਸ ਗਲ ਦਾ ਫੈਸਲਾ ਹੋ ਗਿਆ ਕਿ ਮਹਾਰਾਜਾ ਨੌਨਿਹਾਲ ਸਿੰਘ ਦੇ ਹੋਣ ਵਾਲੇ ਬੱਚੇ ਦੇ ਨਾਮ ਪਰ ਮਹਾਰਾਣੀ ਚੰਦ ਕੌਰ ਤਖਤ ਪਰ ਬਹੇ ਰਾਜਾ ਸ਼ੇਰ ਸਿੰਘ ਰਾਜ ਸਭਾ ਦਾ ਪ੍ਰਧਾਨ ਹੋਵੇ ਤੇ ਰਾਜਾ ਧਿਆਨ ਸਿੰਘ ਵਜੀਰ।
ਹੋਣ ਨੂੰ ਤਾਂ ਇਹ ਫੈਸਲਾ ਹੋ ਗਿਆ ਪਰ ਧਿਆਨ ਸਿੰਘ ਤੇ ਸ਼ੇਰ ਸਿੰਘ ਨੇ ਇਹ ਬੜ ਮਜਬੂਰ ਹੋ ਕੇ ਮੰਨਿਆ ਸੀ ।

-੧੪੮-