ਪੰਨਾ:ਰਾਜਾ ਧਿਆਨ ਸਿੰਘ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਮ ਚਲ ਰਹੀ ਸੀ ਕਿ ‘‘ ਬਾਹਦਰ ਸਿਖਾਂ ਨੂੰ ਔਰਤ ਦੇ ਰਾਜ ਵਿਚ ਰਹਿਣਾ ਨਹੀਂ ਸੋਭਦਾ ’’ ਇਸਦੇ ਨਾਲ ਹੀ ਥਾਂ ਥਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਮਹਾਰਾਣੀ ਚੰਦ ਕੌਰ ਨੇ ਤਖਤ ਪਰ ਬਹਿ ਕੇ ਫੌਜਾਂ ਨੂੰ ਕੁਖ ਭੀ ਇਨਾਮ ਨਹੀਂ ਦਿਤਾ, ਜੇ ਸ਼ੇਰ ਸਿੰਘ ਤਖਤ ਪਰ ਬਹਿੰਦਾ ਤਾਂ ਫੌਜੀਆਂ ਨੂੰ ਗਹਿਰੇ ਗੱਫੇ ਮਿਲਦੇ । ਆਖਰ ਇਸ ਤਰਾਂ ਡੋਗਰਿਆਂ ਤੇ ਸ਼ੇਰ ਸਿੰਘ ਨੇ ਫਿਫਥ ਕਾਲਮ ਨੇ ਰਾਜਾ ਸ਼ੇਰ ਸਿੰਘ ਲਈ ਮੈਦਾਨ ਬਣਾ ਹੀ ਲਿਆ । ਇਕ ਦਿਨ ਫੌਜੀ ਸ੍ਰਦਾਰਾਂ ਦੀ ਇਕ ਗੁਪਤ ਸਭਾ ਸ਼ਾਲਾਮਾਰ ਬਾਗ ਵਿਚ ਹੋਈ, ਇਸ ਵਿਚ ਜਵਾਲਾ ਸਿੰਘ ਤੋਂ ਬਿਨਾਂ ਰਾਜਾ ਹੀਰਾ ਸਿੰਘ ਨੇ ਇਸ ਇਕੱਠ ਵਿਚ ਬਹੁਤ ਭੜਕਾਊ ਤਕੀਰਰ ਕੀਤੀ। ਉਸਨੇ ਕਿਹਾ- ‘‘ ਸਾਡੇ ਲਈ ਸ਼ਰਮ ਦੀ ਗੱਲ ਏ ਕਿ ਮਰਦ ਤੇ ਸਿੰਘ ਹੋ ਕੇ ਇਕ ਐਰਤ ਦੇ ਹੁਕਮ ਵਿਚ ਚਲਦੇ ਹਾਂ। ਔਰਤ ਭੀ ਉਹ ਕਿ ਜਿਸ ਨੇ ਫੌਜੀਆਂ ਨੂੰ ਇਕ ਪੈਸਾ ਭੀ ਇਨਾਮ ਨਹੀਂ ਦਿਤਾ । ਸਮਝ ਨਹੀਂ ਆਉਂਦੀ ਕਿ ਜਦ ਸ਼ੇਰੇ ਪੰਜਾਬ ਦਾ ਸਾਹਿਬਜ਼ਾਦਾ ਕੰਵਰ ਸ਼ੇਰ ਸਿੰਘ ਮੌਜੂਦ ਹੈ ਤਾਂ ਸਿਖ ਰਾਜ ਦਾ ਵਾਲੀ ਉਸਨੂੰ ਕਿਉਂ ਨਾ ਬਣਾਇਆ ਜਾਵੇ ਕਿਉਂ ਇਕ ਔਰਤ ਦੀ ਤਾਬੇਦਾਰੀ ਵਿਚ ਇਸ ਰਾਜ ਦੇ ਸਤਿਕਾਰ ਨੂੰ ਘਟਾਇਆ ਜਾਵੇ।’’
ਰਾਜਾ ਹੀਰਾ ਸਿੰਘ ਦੀ ਇਹ ਤਕਰੀਰ ਕੰਮ ਕਰ ਗਈ, ਫੌਜਾਂ ਨੇ ਰਾਜਾ ਸ਼ੇਰ ਸਿੰਘ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ । ਮਹਾਰਾਣੀ ਚੰਦ ਕੌਰ ਨੂੰ ਤਖਤ ਪਰ ਬੈਠੇ ਹਾਲਾਂ ਦੋ ਮਹੀਨੇ ਭੀ ਨਹੀਂ ਸਨ ਹੋਏ ਕਿ ਉਸਦੀ ਬਰਬਾਦੀ ਦੇ ਸਮਾਨ ਹੋਣ ਲਗੇ । ਵਜ਼ੀਰ ਬਨਣ ਦੇ ਖਿਆਲ ਵਿਚ ਮਸਤ ਸ:

-੧੫੦-