ਪੰਨਾ:ਰਾਜਾ ਧਿਆਨ ਸਿੰਘ.pdf/153

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਵਾਲਾ ਸਿੰਘ ਨੇ ਦਿਨ ਰਾਤ ਇਕ ਕਰਕੇ ਫੌਜਾਂ ਨੂੰ ਸ਼ੇਰ ਸਿੰਘ ਦੇ ਹੱਕ ਵਿਚ ਕਰ ਲਿਆ ਤੇ ਬਟਾਲੇ ਤੋਂ ਉਸਨੂੰ ਸੱਦ ਭੇਜਿਆ। ਸੁਨੇਹਾ ਮਿਲਦੇ ਹੀ ਕੋਈ ਤਿੰਨ ਕੁ ਸੌ ਆਦਮੀ ਨਾਲ ਲੈ ਕੇ ਰਾਜਾ ਸ਼ੇਰ ਸਿੰਘ ਲਾਹੌਰ ਦੇ ਬਾਹਰ ਸ਼ਾਲਾਮਾਰ ਬਾਗ ਵਿਚ ਆਣ ਉਤਰਿਆਂ । ਸ: ਜਵਾਲਾ ਸਿੰਘ ਪਹਿਲਾਂ ਹੀ ਉਥੇ ਪੁਜ ਚੁਕਿਆ ਸੀ । ਪਹਿਲਾਂ ਅੰਗਰੇਜ਼ੀ ਰਾਜ ਦੂਤ ਕਲਾਰਕ ਦੀ ਰਜ਼ਾਮੰਦੀ ਪ੍ਰਾਪਤ ਕੀਤੀ ਗਈ, ਉਸਦੇ ਪਿਛੋਂ ਖਾਲਸਾ ਫੌਜ ਦੀ ਛਾਉਣੀ ਵਿਚ ਸ: ਜਵਾਲਾ ਸਿੰਘ ਨੂੰ ਭੇਜ ਕੇ ਉਨਾਂ ਦੀ ਪ੍ਰਵਾਨਗੀ ਲਈ ਗਈ । ਇਹ ਸਾਰਾ ਕੰਮ ਇਕੋ ਦਿਨ ਵਿਚ ਹੋ ਗਿਆ; ਤੇ ਅਗਲੇ ਦਿਨ ਸਵੇਰੇ ਹੀ ਉਹ ਜਨਰਲ ਐਵੀਟੇਬਲ ਦੇ ਘਰ ਜੋ ਛੋਟਾ ਜਿਹਾ ਕਿਲਾ ਸੀ, ਆਣ ਉਤਰਿਆ । ਏਥੇ ਫੌਜ ਦੇ ਸਾਰੇ ਪੰਚ ਤੇ ਸਰਦਾਰ, ਜਨਰਲ ਵੰਤੂਰਾਂ ਤੇ ਰਾਜਾ ਸੁਚੇਤ ਸਿੰਘ ਸਮੇਤ ਉਸਨੂੰ ਆਣ ਮਿਲੇ । ਇਥੇ ਹੀ ਸ੍ਰਦਾਰਾ ਨੇ ਨਜ਼ਰਾਨੇ ਦਿਤੇ ਤੇ ਇਕ ਸੌ ਇਕ ਤੋਪਾਂ ਦੀ ਸਲਾਮੀ ਦੇ ਕੇ ਸ਼ੇਰ ਸਿੰਘ ਦੇ ਪੰਜਾਬ ਦਾ ਬਾਦਸ਼ਾਹ ਹੋਣ ਦਾ ਏਲਾਨ ਕੀਤਾ ਗਿਆ ।
ਪਰ ਇਥੇ ਹੀ ਗਲ ਨਹੀਂ ਮੁਕੀ । ਸ਼ੇਰ ਸਿੰਘ ਨੇ ਜਵਾਲਾ ਸਿੰਘ ਨਾਲ ਇਕਰਾਰ ਕੀਤਾ ਹੋਇਆ ਸੀ ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਤਖਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਤਾਂ ਉਸਨੂੰ ਵਜ਼ੀਰ ਬਣਾਵੇਗਾ। ਦੂਜੇ ਪਾਸੇ ਡੋਗਰੇ ਵੀ ਇਸ ਗੱਲ ਤੋਂ ਅਵੇਸਲੇ ਨਹੀਂ ਸਨ। ਰਾਜਾ ਹੀਰਾ ਸਿੰਘ ਘੜੀ ਘੜੀ ਦੀ ਖਬਰ ਜੰਮੂ ਵਿਚ ਬੈਠੇ ਰਾਜਾ ਧਿਆਨ ਸਿੰਘ ਨੂੰ ਭੇਜ ਰਿਹਾ ਸੀ । ਇਸ ਲਈ ਰਾਜਾ ਸ਼ੇਰ ਸਿੰਘ ਨੂੰ ਸ: ਜਵਾਲਾ ਸਿੰਘ ਦੇ ਸੁਨੇਹੇ ਦੇ ਨਾਲ ਹੀ ਰਾਜਾ ਧਿਆਨ

-੧੫੧-