ਸਿੰਘ ਦੀ ਚਿੱਠੀ ਭੀ ਪੁਜੀ ਕਿ, "ਜੋ ਰਾਜ ਲੈਣਾ ਹੈ ਤਾਂ ਝਟ ਪਟ ਲਾਹੌਰ ਜੋ । ਪਰ ਏਧਰ ਰਾਜਾ ਸ਼ੇਰ ਸਿੰਘ ਦੇ ਬਾਦਸ਼ਾਹ ਹੋਣ ਦਾ ਏਲਾਨ ਭੀ ਹੋ ਚੁਕਿਆ ਹੈ ਤੇ ਰਾਜਾ ਧਿਆਨ ਸਿੰਘ ਹਾਲਾਂ ਤਕ ਨਹੀਂ ਪੁਜਿਆ ।
ਮਹਾਰਾਣੀ ਚੰਦ ਕੌਰ ਪਤੀ ਤੇ ਪਤਰ ਦੀ ਮੌਤ ਦੇ ਗੰਮ ਨਾਲ ਅਗ ਹੀ ਨਿਢਾਲ ਹੋਈ ਹੋਈ ਸੀ । ਇਸ ਤਰ੍ਹਾਂ ਸ਼ੇਰ ਸਿੰਘ ਨੇ ਡੋਗਰਿਆਂ ਦੀ ਸਹਾਇਤਾ ਤੋਂ ਬਿਨਾਂ ਹੀ ਤਖ਼ਤ ਲੈ ਲੈਣਾ ਸੀ ਤੇ ਡੋਗਰਿਆਂ ਦੀ ਲਾਹੌਰ ਵਿਚ ਕੋਈ ਇਜ਼ਤ ਬਾਕੀ ਨਹੀਂ ਸੀ ਰਹਿੰਦੀ । ਇਸ ਲਈ ਗੁਲਾਬ ਹਿੰਘ ਨੇ ਮਹਾਰਾਣੀ ਨੂੰ ਚੁਕ ਚੁਕਾਕੇ ਤੇ ਉਸਦੀ ਸਹਾਇਤਾ ਦਾ ਇਕਰਾਰ ਕਰਕੇ ਮੁਕਾਬਲੇ ਲਈ ਤਿਆਰ ਕਰ ਹੀ ਲਿਆ; ਤੇ ਕੁਝ ਫੌਜ ਲੈ ਕੇ ਕਿਲਾ ਮੱਲ ਕੇ ਬਹਿ ਗਿਆ । ਕਿਲ ਦੇ ਉਪਰ ਤੋਪਾਂ ਬੀੜ ਦਿਤੀਆਂ ਗਈਆਂ।
ਦੂਜੇ ਪਾਸ ਬਾਹਰਲੀ ਫੌਜ ਸ਼ੇਰ ਸਿੰਘ ਨਾਲ ਆਣ ਮਿਲੀ । ਉਸਨੇ ਇਸਲਈ ਦਿਲ ਖੋਹਲ ਕੇ ਫੌਜਾਂ ਵਿਚ ਰੁਪਿਆਂ ਵੰਡਿਆ ਸੀ।
ਸਮੇਂ ਦੇ ਰੰਗ ਹਨ ਕਿ ਜਿਹੜੀ ਖਾਲਸਾ ਫੌਜ ਨੇ ਕਾਬਲ ਦੀਆਂ ਕੰਧਾਂ ਤਕ ਸਿਖ ਰਾਜ ਦਾ ਝੰਡਾ ਜਾ ਗੱਡਿਆ; ਅੱਜ ਉਹ ਉਸੇ ਰਾਜ ਨੂੰ ਬਰਬਾਦ ਕਰਨ ਲਈ ਆਪਸ ਵਿੱਚ ਲੜਨ ਮਰਨ ਲਈ ਤਿਆਰ ਹੈ ! ਕਿਸ ਦੇਸ਼ ਦੀ ਇਸ ਤੋਂ ਵਧ ਬਦਕਿਸਮਤੀ ਹੋਰ ਕੀ ਹੋ ਸਕਦੀ ਏ।
ਰਾਜਾ ਸ਼ੇਰ ਸਿੰਘ ਦੀ ਫੌਜ ਮਾਰੇ ਮਾਰ ਕਰਦੀ ਕਿਲੇ ਵਲ ਵਧਣ ਲੱਗੀ । ਅਗੋਂ ਕਿਲੇ ਦੀਆਂ ਤੋਪਾਂ ਨੇ ਭੀ ਅੱਗ
-੧੫੨-