ਪੰਨਾ:ਰਾਜਾ ਧਿਆਨ ਸਿੰਘ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੇਗੀ ।
ਇਸ ਤਰ੍ਹਾਂ ਕੇਵਲ ਸਵਾ ਕੁ ਦੌ ਮਹੀਨੇ ਰਾਜ ਕਰਨ ਪਿਛੋਂ ਮਹਾਰਾਣੀ ਚੰਦ ਕੌਰ ਦੀ ਬਦ-ਕਿਸਮਤੀ ਦਾ ਕਾਂਡ ਫੇਰ ਸ਼ੁਰੂ ਹੋ ਗਿਆ। ਡੋਗਰੇ ਸਰਦਾਰਾਂ ਦੇ ਅਜ ਫਰੇ ਪੋ ਬਾਰਾਂ ਸਨ । ਰਾਜਾ ਗੁਲਾਬ ਸਿੰਘ ਮਹਾਰਾਣੀ ਚੌਦੇ ਕਰ ਦੀ ਜਗੀਰ ਦਾ ਸਰਪ੍ਰਸਤ ਥਾਪਿਆ ਗਿਆ ਸੀ, ਸੋ ਉਹ ਮਹਾਰਾਣੀ ਦੇ ਨਾਮ ਪਰ ਕਿਲੇ ਦੀ ਸਾਰੀ ਦੌਲਤ ਤੇ ਮਹਾਰਾਣੀ ਨੂੰ ਲੈ ਕੇ ਲਾਹੌਰ ਤੋਂ ਰਵਾਨਾ ਹੋ ਗਿਆ।
ਸਾਰਾ ਖਜ਼ਾਨਾ ਗੁਲਾਬ ਸਿੰਘ ਲੈ ਗਿਆ, ਜਦ ਮਹਾਰਾਜਾ ਸ਼ੇਰ ਸਿੰਘ ਕਿਲੇ ਵਿਚ ਗਿਆ ਤਾਂ ਖਜ਼ਾਨਾ ਖਾਲੀ ਪਿਆ ਸੀ। ਕੇਵਲ ਕੋਹਨੂਰ ਹੀਹਾਂ ਹੀ ਉਸ ਨੂੰ ਮਿਲਿਆ। ਇਸ ਲਈ ਉਸ ਨੇ ਬੜੀ ਮੁਸ਼ਕਲ ਨਾਲ ਫੌਜ ਨਾਲ ਕੀਤੇ ਇਕਰਾਰ ਪੂਰੇ ਕੀਤੇ। ਸ: ਜਵਾਲਾ ਸਿੰਘ ਦੀ ਆਸ ਵਿਚੇ ਰਹਿ ਗਈ। ਮਹਾਰਾਜਾ ਸ਼ੇਰ ਸਿੰਘ ਦੇ ਗੱਦੀ ਬਹਿੰਦੇ ਹੀ ਧਿਆਨ ਸਿੰਘ ਨੇ ਫੇਰ ਵਜ਼ੀਰੀ ਦਾ ਕਲਮ ਦਾਨ ਸੰਭਾਲ ਲਿਆ । ਹੁਣ ਫੇਰ ਉਸਦੀਆਂ ਚੜ੍ਹਦੀਆਂ ਕਲਾਂ ਦੇ ਦਿਨ ਸਨ, ਸੰਧਾਵਾਲੀਆ ਤੇ ਹੋਰ ਸਿਖ ਸ੍ਦਾਰਾਂ ਤੋਂ ਉਸ ਨੇ ਗਿਣ ਗਿਣ ਕੇ ਬਦਲੇ ਲਏ । ਉਸ ਦੇ ਵਿਰੋਧੀ ਸਰਦਾਰਾਂ ਵਿਚੋਂ ਕੁਝ ਭਜ ਗਏ, ਕੁਝ ਕੈਦ ਕਰ ਲਏ ਗਏ ਤੇ ਕੁਝ ਗੁਪਤ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿਤੇ ਗਏ।
ਮਹਾਰਾਜਾ ਸ਼ੇਰ ਸਿੰਘ ਨੂੰ ਗਲਤ ਫਹਿਮੀ ਵਿਚ ਪਾ ਕੇ ਸ: ਜਵਾਲਾ ਸਿੰਘ ਨੂੰ ਕੈਦ ਕਰ ਲਿਆ ਤੇ ਸ਼ੇਖ਼ੁਪੂਰੇ ਭੇਜ ਕੇ ਦੂਜੀ ਦੁਨੀਆਂ ਨੂੰ ਤੋਰ ਦਿਤਾ ਗਿਆ। ਹੁਣ ਮਹਾਰਾਜਾ

-੧੫੪-