ਪੰਨਾ:ਰਾਜਾ ਧਿਆਨ ਸਿੰਘ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰ ਸਿੰਘ ਦੇ ਨਾਮ ਪਰ ਇਕ ਤਰ੍ਹਾਂ ਨਾਲ ਰਾਜਾ ਧਿਆਨ ਸਿੰਘ ਹੀ ਪੰਜਾਬ ਦਾ ਖੁਦਮੁਖਤਾਰ ਬਾਦਸ਼ਾਹ ਸੀ । ਉਸ ਦੇ ਹੱਥ ਵਿਚ ਹੀ ਇਸ ਵਿਸ਼ਾਲ ਰਾਜ ਦੀ ਸਿਆਹੀ ਸੀ ਤੇ ਉਸ ਦੇ ਹੱਥ ਵਿਚ ਹੀ ਸੁਫੈਦੀ ।

੧੭.

ਏਧਰ ਤਾਂ ਇਹ ਹੋ ਰਿਹਾ ਏ ਤੇ ਆਓ ਓਧਰ ਵੇਖੀਏ ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਨੌਨਿਹਾਲ ਸਿੰਘ ਦੇ ਪ੍ਰਵਾਰ ਨਾਲ ਕੀ ਬਣਦੀ ਏ। ਉਪਰਲੇ ਕਾਂਡ ਵਿਚ ਪਾਠਕ ਇਹ ਤਾਂ ਪੜ੍ਹ ਹੀ ਆਏ ਹਨ ਕਿ ਮਹਾਰਾਜਾ ਸ਼ੇਰ ਸਿੰਘ ਨੂੰ ਰਾਜਾ ਧਿਆਨ ਸਿੰਘ ਨੇ ਪੂਰੀ ਤਰ੍ਹਾਂ ਹੱਥ ਵਿਚ ਕਰ ਰਖਿਆ ਸੀ, ਉਹ ਸ਼ੇਰੇ ਪੰਜਾਬ ਦੇ ਪ੍ਰਵਾਰ ਦੇ ਇਕ ਇਕ ਜੀ ਨੂੰ ਅਗਲੀ ਦੁਨੀਆਂ ਵਿਚ ਭੇਜ ਕੇ ਹੀਰਾ ਸਿੰਘ ਲਈ ਪੰਜਾਬ ਦਾ ਤਖਤ ਵੇਹਲਾ ਰਨਾ ਚਾਹੁੰਦਾ ਸੀ ਤੇ ਇਸ ਲਈ ਮਹਾਰਾਜਾ ਸ਼ੇਰ ਸਿੰਘ ਨੂੰ ਹੱਥ ਠੋਕਾ ਬਨਾਉਣ ਦਾ ਯਤਨ ਕਰ ਰਿਹਾ ਸੀ । ਇਕ ਦਿਨ ਜਦ ਕਿ ਕਿਲੇ ਦੇ ਦੀਵਾਨ ਖਾਨੇ ਵਿਚ ਮਹਾਰਾਜਾ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਬੈਠੇ ਹੋਏ ਸਨ ਤਾਂ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-
‘‘ ਮਹਾਰਾਜਾ ਪਤਾ ਜੇ ਨੌਨਿਹਾਲ ਸਿੰਘ ਦੀ ਔਰਤ ਨੂੰ ਬੱਚਾ ਹੋਣ ਵਾਲਾ ਏ । ’’
‘‘ ਫੇਰ ਕੀ ਹੋਇਆ ? ’’ ਮਹਾਰਾਜੇ ਨੇ ਆਖਿਆ।

-੧੫੫-