ਇਹ ਸਫ਼ਾ ਪ੍ਰਮਾਣਿਤ ਹੈ
੨.
ਹੁਣ ਧਿਆਨ ਸਿੰਘ ਕੁਝ ਸਾਲ ਪਹਿਲਾਂ ਜਿਹਾ ਧਿਆਨ ਸਿੰਘ ਨਹੀਂ ਸੀ। ਹੁਣ ਉਹ ਸਰਦਾਬ ਡੇਉਢੀ ਦੇ ਸਤਿਕਾਰ ਯੋਗ ਔਹਦੇ ਪਰ ਸੀ ਤੇ ਹਰ ਪਾਸੇ ਰਾਜਾ ਧਿਆਨ ਸਿੰਘ, ਰਾਜਾ ਧਿਆਨ ਸਿੰਘ ਹੀ ਹੋਣ ਲਗ ਪਈ ਸੀ।
ਆਦਮੀ ਦੀ ਜ਼ਮੀਰ ਇਕ ਦਮ ਹੀ ਗ੍ਰਹਿਣੀ ਨਹੀਂ ਜਾਂਦੀ। ਮਨੁਖ ਹਮੇਸ਼ਾਂ ਹੌਲੀ ਹੌਲੀ ਉਪਰ ਉਠਦਾ ਏ ਤੇ ਹੌਲੀ ਹੌਲੀ ਹੀ ਹੇਠਾਂ ਡਿੱਗਦਾ ਏ। ਇਹੋ ਹਾਲ ਇਸ ਸਮੇਂ ਰਾਜਾ ਧਿਆਨ ਸਿੰਘ ਦਾ ਸੀ। ਉਹ ਜਾਣਦਾ ਸੀ ਕਿ ਰਾਮ ਲਾਲ ਦੇ ਅੰਗਰੇਜ਼ੀ ਇਲਾਕੇ ਵਿਚ ਭਜਾਏ ਜਾਣ ਦੀ ਖ਼ਬਰ ਜੋ ਉਸ ਨੇ ਸ਼ੇਰੇ ਪੰਜਾਬ ਦੀ ਕੰਨੀਂ ਪਾਈ ਏ, ਸੋਲਾਂ ਆਨੇ ਸੱਚੀ ਨਹੀਂ। ਇਸ ਲਈ ਜਿਥੇ ਉਹ ਸਿਖ ਰਾਜ ਵਿਚ ਇਸ ਅਤਿ ਸਨਮਾਨ ਜੋਗ ਹੁਦੇ ਤੇ ਪੁਜਣ ਕਰਕੇ ਪ੍ਰਸੰਨ ਸੀ, ਉਥੇ ਆਪਣੇ ਕਿਰਪਾਲੂ ਜਮਾਦਾਰ ਖੁਸ਼ਹਾਲ ਸਿੰਘ ਨਾਲ ਘਾਤ ਕਰਨ ਕਰਕੇ ਉਸਦੀ ਜ਼ਮੀਰ ਉਸ ਨੂੰ ਧਿਰਕਾਰ ਭੀ ਰਹੀ ਸੀ। ਉਸ ਦੇ ਅੰਦਰ ਇਸ ਸਮੇਂ ਬਦੀ ਤੇ ਨੇਕੀ ਦਾ ਤਕੜਾ ਘੋਲ ਹੋ ਰਿਹਾ ਸੀ। ਕਦੇ ਇਕ ਦਾ ਛਾਬਾ ਉਪਰ ਹੋ ਜਾਂਦਾ ਤੇ ਕਦੇ ਦੂਜੀ ਦਾ, ਨੇਕੀ ਕਹਿੰਦੀ ਕਿ ਤੂੰ ਬਹੁਤ ਵੱਡਾ
-੧੨-