ਪੰਨਾ:ਰਾਜਾ ਧਿਆਨ ਸਿੰਘ.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੰਜੇ ਤੇ ਤੜਫ ਰਹੀ ਸੀ।
ਇਸ ਤਰ੍ਹਾਂ ਮਹਾਰਾਣੀ ਨੂੰ ਤੜਫਦੇ ਤਿੰਨ ਦਿਨ ਹੋ ਗਏ ਹਨ । ਰਾਜਾ ਧਿਆਨ ਸਿੰਘ ਉਸਦੇ ਮੰਜੇ ਲਾਗੇ ਬੈਠਾ ਕਹਿ ਰਿਹਾ ਏ- ‘‘ ਮਹਾਰਾਣੀ ਜੀ ! ਇਨ੍ਹਾਂ ਦੁਸ਼ਟਾਂ ਨੂੰ ਪੂਰੀ ਪੂਰੀ ਸਜ਼ਾ ਦਿਤੀ ਜਾਵੇਗੀ । ’’
‘‘ ਇਸ ਦੀ ਲੋੜ ਨਹੀਂ ! ਚਲੇ ਜਾਓ । ’’ ਮਹਾਰਾਣੀ ਨੇ ਉਤਰ ਦਿਤਾ । ਧਿਆਨ ਸਿੰਘ ਕੁਝ ਨਹੀਂ ਬੋਲ ਸਕਿਆ। ਥੋੜੀ ਦੇਰ ਪਿਛੋਂ ਉਸ ਨੇ ਕਿਹਾ- ‘‘ ਕੋਈ ਅੰਤਮ ਇਛਿਆ ?? ’’
ਮਹਾਰਾਣੀ ਇਹ ਸੁਣ ਕੇ ਭੜਕ ਉਠੀ । ਮਾਨੋ ਉਸ ਵਿਚ ਕੋਈ ਨਵੀਂ ਜਾਨ ਆ ਗਈ ਹੋਵੇ। ਕਹਿਣ ਲਗੀ- ‘‘ ਇਛਿਆ... ਇਛਿਆ ਕਿਉਂ ਨਹੀਂ ਹੈ....ਤੇ ਕੇਵਲ ਇਹ ਹੈ ਕਿ ਜਿਸ ਤਰ੍ਹਾਂ - ਤੂੰ ਮੇਰੇ ਪਤੀ, ਮੇਰੇ ਪਤਰ, ਮੇਰੀ ਨੂੰਹ ਤੇ ਆਖੀਰ ਮੇਰੇ ਨਾਲ ਕੀਤੀ ਏ, ਏਸ ਤਰਾਂ ਤੇਰੇ ਨਾਲ ਹੋਵੇ ਤੇਰੇ ਪੁਤਰ ਨਾਲ ਹੋਵੇ । ਪਾਣੀ ਤੋਂ ਤਿਹਾਏ ਮਰੋ । ਬੱਸ ਇਹੋ ਮੇਰੀ ਅੰਤਮ ਇਛਿਆ ਹੈ, ਹੋਰ ਕੁਝ ਭੀ ਨਹੀਂ । ’’
ਇਹ ਕਹਿ ਕੇ ਮਹਾਰਾਣੀ ਚੰਦ ਕੌਰ ਚੁਪ ਹੋ ਗਈ, ਹਮੇਸ਼ਾਂ ਲਈ........ ...ਮੁੜ ਕੇ ਅਜ ਤਕ ਨਹੀਂ ਉਠੀ ਤੇ ਨਹੀਂ ਬੋਲੀ।
ਇਸ ਤੋਂ ਦੂਜੇ ਦਿਨ ਇਕ ਪਾਸੇ ਮਹਾਰਾਣੀ ਚੰਦ ਕੌਰ ਦੀ ਚਿਖਾ ਬਲ ਰਹੀ ਏ ਤੇ ਦੂਜੇ ਪਾਸੇ ਉਸ ਦੀਆਂ ਉਕਤ ਚਾਰੇ ਬਾਂਦੀਆਂ ਦੇ ਹੱਥ ਪੈਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਵਿਚ ਸੁਟਿਆ ਜਾ ਰਿਹਾ ਹੈ । ਰਾਜਾ ਧਿਆਨ ਸਿੰਘ ਦੇ ਦਰਬਾਰ ਵਿਚੋਂ ਮਹਾਰਾਣੀ ਦੇ ਕਤਲ ਦੇ ਇਲਜ਼ਾਮ ਵਿਚ ਉਨਾਂ ਨੂੰ ਇਹੋ ਸਜ਼ਾ

-੧੫੮-