ਪੰਨਾ:ਰਾਜਾ ਧਿਆਨ ਸਿੰਘ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹੀਂ ਦਿਨੀਂ ਗਿਆਨੀ ਗੁਰਮੁਖ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਵਧੇਰੇ ਹਿਤੂ ਤੇ ਵਫਾਦਾਰ ਬਣਿਆ ਹੋਇਆ ਏ । ਅਸਲ ਵਿਚ ਉਹ ਸੰਧਾਵਾਲੀਆਂ ਦਾਂ ਆਦਮੀ ਹੈ ਤੇ ਉਹ ਇਸ ਮੌਕੇ ਦੀ ਤਾੜ ਵਿਚ ਹੈ ਕਿ ਜਿਸ ਤਰ੍ਹਾਂ ਭੀ ਹੋਵੇ, ਸੰਧਾਵਾਲੀਆਂ ਨੂੰ ਕੈਦੋਂ ਛੁਡਾਵੇ ਤੇ ਜਲਾਵਤਨੀਆਂ ਤੋਂ ਵਾਪਸ ਲਿਆ ਕੇ ਫਰ ਜਾਗੀਰ ਦਿਵਾਵੇ। ਦੋ ਸੰਧਾਵਾਲੀਏ ਭਰਾ ਲਾਹੌਰ ਵਿਚ ਕੈਦ ਹਨ ਤੇ ਦੋ ਅੰਗਰੇਜ਼ੀ ਰਾਜ ਵਿਚ ਭਜੇ ਹੋਏ ਹਨ । ਲਹਿਣਾ ਸਿੰਘ ਤੇ ਕਿਹਰ ਸਿੰਘ ਲਾਹੌਰ ਦੀਆਂ ਜਲਾਂ ਵਿਚ ਡੋਗਰਾ ਗਰਦੀ ਦਾ ਸ਼ਿਕਾਰ ਬਣੇ ਹੋਏ ਹਨ ਤੇ ਅਜੀਤ ਸਿੰਘ ਤੇ ਅਤਰ ਸਿੰਘ ਕਲਕੱਤੇ ਤਕ ਮਾਰੇ ਮਾਰੇ ਫਿਰ ਰਹੇ ਹਨ। ਹੁਣ ਜਦ ਮਹਾਰਾਜਾ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਵਿਚ ਨਾਚਾਕੀ ਪਈ ਤਾਂ ਮੌਕਾ ਤਾੜ ਕੇ ਇਕ ਦਿਨ ਗੱਲਾਂ ਹੀ ਗੱਲਾਂ ਵਿਚ ਗਿਆਨੀ ਗੁਰਮੁਖ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਹਿ ਦਿਤਾ ਕਿ, ‘‘ ਇਹ ਡੋਗਰੇ ਸੰਧਾਵਾਲੀਆਂ ਤੋਂ ਬਿਨਾਂ ਸਿਧ ਨਹੀਂ ਹੋ ਸਕਦੇ । ’’
ਇਹ ਗਲ ਮਹਾਰਾਜਾ ਸ਼ੇਰ ਸਿੰਘ ਦੇ ਦਿਲ ਲਗੀ ਤੇ ਉਸ ਨੇ ਸੰਧਾਵਾਲੀਆਂ ਭਰਾਵਾਂ ਨੂੰ ਆਜ਼ਾਦ ਕਰਕੇ ਉਨ੍ਹਾਂ ਦੀ ਛੇ ਲੱਖ ਦੀ ਜਾਗੀਰ ਬਹਾਲ ਕਰ ਦਿਤੀ।
ਹੁਣ ਸਿਖ ਰਾਜ ਦੇ ਬਾਦਸ਼ਾਹ, ਰਾਜਾ ਧਿਆਨ ਸਿੰਘ ਤੇ ਸੰਧਾਵਾਲੀਏ ਸਰਦਾਰਾਂ ਵਿੱਚ ਅਜੀਬ ਖਿਚੋਤਾਣ ਹੋਈ । ਮਹਾਰਾਜਾ ਸ਼ੇਰ ਸਿੰਘ ਨੇ ਸੰਧਾਵਾਲੀਆਂ ਨੂੰ ਮਿਤਰ ਬਨਾਉਣ ਅਜ਼ਾਦ ਲਈ ਕੀਤਾ ਸੀ ਪਰ ਉਹ ਮਿਤਰ ਬਣੇ ਨਹੀਂ । ਜਿਥੇ ਮਹਾਰਾਜਾ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਨੂੰ ਟਿਕਾਣੇ ਲਾਉਣਾ

-੧੬੦-