ਪੰਨਾ:ਰਾਜਾ ਧਿਆਨ ਸਿੰਘ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ ਹੈ ਤੇ ਰਾਜਾ ਧਿਆਨ ਸਿੰਘ ਨੂੰ ਮਹਾਰਾਜੇ ਸ਼ੇਰ ਸਿੰਘ ਦੇ ਕਤਲ ਦੀਆਂ ਤਜਵੀਜ਼ਾਂ ਸੋਚ ਰਿਹਾ ਹੈ, ਉਥੇ ਸੰਧਾਵਾਲੀਏ - ਸ੍ਰਦਾਰ ਬਾਦਸ਼ਾਹ ਤੇ ਵਜ਼ੀਰ ਦੋਹਾਂ ਨੂੰ ਦੂਜੀ ਦੁਨੀਆਂ ਵਿਚ ਤੋਰਨ ਲਈ ਉਧਾਰ ਖਾਈ ਬੈਠੇ ਸਨ।
ਜੇ ਗਹੁ ਨਾਲ ਵੇਖਿਆ ਜਾਵੇ ਤਾਂ ਇਸ ਸਮੇਂ ਰਾਜ ਦੀ ਸਹੀ ਤਾਕਤ ਨਾ ਮਹਾਰਾਜਾ ਸ਼ੇਰ ਸਿੰਘ ਦੇ ਹੱਥ ਵਿਚ ਹੈ ਤੇ ਨਾਹੀ ਰਾਜਾ ਖਿਆਨ ਸਿੰਘ ਦੇ ਹੱਥ ਵਿਚ, 'ਬਾਦਸ਼ਾਹ ਤੇ ਵਜ਼ੀਰ ਦੋਹਾਂ ਦੀਆਂ ਅਖਾਂ ਇਸ ਸਮੇਂ ਸੰਧਾਵਾਲੀਏ ਸ੍ਰਦਾਰਾਂ ਵਲ ਸਹਾਇਤਾ ਲਈ ਲਗੀਆਂ ਹੋਈਆਂ ਹਨ ਤੇ ਉਹ ਭੀ ਦੋਹਾਂ ਨੂੰ ਖਤਮ ਕਰਨ ਲਈ ਮੌਕੇ ਦੀ ਤਾੜ ਵਿਚ ਹਨ। ਉਹ ਚਾਰ ਦਿਨ ਰਾਜਾ ਸਾਂਸੀ ਚਲੇ ਜਾਂਦੇ ਹਨ ਤੇ ਚਾਰ ਦਿਨ ਲਾਹੌਰ ਆ ਜਾਂਦੇ ਹਨ। ਰਿਹਾਈ ਤੋਂ ਪਿਛੋਂ ਥੋੜੇ ਦਿਨ ਵਿਚ ਹੀ ਉਨਾਂ ਚੰਗੀ ਤਾਕਤ ਪੈਦਾ ਕਰ ਲਈ ਏ, ਮਹਾਰਾਜਾ ਸ਼ੇਰ ਸਿੰਘ ਨੇ ਪੰਜ ਹਜ਼ਾਰ ਸਿਪਾਹੀ ਉਨ੍ਹਾਂ ਦੇ ਅਧੀਨ ਕਰ ਰਖੇ ਹਨ ।
ਅਜ ਅਸੀਂ ਉਨ੍ਹਾਂ ਨੂੰ ਰਾਜਾ ਧਿਆਨ ਸਿੰਘ ਦੇ ਮਹੱਲ ਵਲ ਆਂਉਂਦੇ ਵੇਖ ਰਹੇ ਹਾਂ । ਮਹੱਲ ਦੇ ਸਾਹਮਣੇ ਜਾ ਕੇ ਉਨ੍ਹਾਂ ਨੇ ਦਰਬਾਨ ਦੁਵਾਰਾ ਆਪਣੇ ਆਉਣ ਦੀ ਖਬਰ ਦਿਤੀ। ਰਾਜਾ ਧਿਆਨ ਸਿੰਘ ਨੇ ਬਾਹਰ ਆ ਕੇ ਜਦ ਸ: ਲਹਿਣਾ ਸਿੰਘ ਤੋਂ ਸ: ਅਜੀਤ ਸਿੰਘ ਨੂੰ ਵੇਖਿਆ ਤਾਂ ਬੜੀ ਗਰਮ ਜੋਸ਼ੀ ਨਾਲ ਜੱਫੀਆਂ ਪਾ ਕੇ ਮਿਲਿਆ ਤੇ ਸਤਿਕਾਰ ਨਾਲ ਆਪਣੇ ਬੈਠਣ ਵਾਲੇ ਕਮਰੇ ਵਿਚ ਲੈ ਗਿਆ । ਪਹਿਲਾਂ ਬੜੇ ਪਿਆਰ ਨਾਲ ਉਨ੍ਹਾਂ ਦੀ ਜਲ ਪਾਣੀ ਦੀ ਸੇਵਾ ਕੀਤੀ ਤੇ ਫੇਰ ਪਾਸ ਬਹਿ ਕੇ ਇਸ ਤਰਾਂ ਗੱਲਾਂ ਬਾਤਾਂ ਕਰਨ ਲਗਾ।

-੧੬੧-