ਪੰਨਾ:ਰਾਜਾ ਧਿਆਨ ਸਿੰਘ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਗੂ ਬਣਿਆ ਹੋਇਆ ਹੈ। ਅੱਜ ਸਾਨੂੰ ਕਿਹਾ ਏ, ਕਲ ਨੂੰ ਕੀ ਪਤਾ ਕੀ ਚਾਲ ਚਲੂਗਾ।"

"ਫੇਰ ਕੀ ਕੀਤਾ ਜਾਵੇ?"

"ਮਹਾਰਾਜ! ਤੁਸੀਂ ਸਿਆਣੇ ਹੀ ਹੋ ਜਦ ਤਕ ਇਹ ਕੰਢਾ ਨਹੀਂ ਨਿਕਲਦਾ ਸਿਖ ਰਾਜ ਦੀ ਖੈਰ ਨਹੀਂ ਦਿਸਦੀ।"

"ਫੇਰ ਤੁਹਾਡੇ ਨਾਲੋਂ ਮੇਰਾ ਹੋਰ ਕਿਹੜਾ ਵਿਸਵਾਸ਼ ਪਾਤਰ ਹੈ, ਜਿਸ ਨੂੰ ਇਹ ਕੰਮ ਕਰਨ ਲਈ ਆਖਾਂ।"

"ਮਹਾਰਾਜ! ਅਸੀਂ ਤੁਹਾਡਾ ਨਿਮਕ ਹਰੇ ਸਮੇਂ ਹਲਾਲ ਕਰਨ ਲਈ ਹਾਜ਼ਰ ਹਾਂ ਪਰ ਡਰ ਲਗਦਾ ਏ ਕਿ ਕਿਤੇ ਪਿਛੋਂ ਲੈਣੇ ਦੇ ਦੇਣੇ ਨਾ ਪੈ ਜਾਣ।"

"ਮੈ ਲਿਖਤ ਦੇਣ ਲਈ ਤਿਆਰ ਹਾਂ।"

"ਫੇਰ ਅਸੀਂ ਹਾਜ਼ਰ ਹਾਂ।"

ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖਿਆ - "ਅਸੀਂ ਸ੍ਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਧਿਆਨ ਸਿੰਘ ਡੋਗਰੇ ਦ ਕਤਲ ਦਾ ਹੁਕਮ ਦਿੰਦੇ ਹਾਂ। ਖੂਨ ਮਾਫ ਹੋਵੇਗਾ ਤੇ ਇਸ ਦੇ ਬਦਲੇ ਧਿਆਨ ਸਿੰਘ ਦੀ ਥਾਂ ਇਨ੍ਹਾਂ ਵਿਚੋਂ, ਜਿਸ ਨੂੰ ਇਹ ਕਹਿਣਗੇ, ਸਿਖ ਰਾਜ ਦਾ ਵਡਾ ਵਜ਼ੀਰ ਬਣਾ ਦਿਤਾ ਜਾਵੇਗਾ।"

ਸ: ਲਹਿਣਾ ਸਿੰਘ ਨੇ ਇਹ ਹੁਕਮ ਲੈ ਕੋ ਜੇਬ ਵਿਚ ਪਾ ਲਿਆ ਤੇ ਮਹਾਰਾਜਾ ਸ਼ੇਰ ਸਿੰਘ ਨੂੰ ਜੱਫੀਆਂ ਪਾਉਂਦੇ ਹੋਏ ਇਹ ਦੋਵੇਂ ਸਰਦਾਰ ਘੋੜਿਆਂ ਪਰ ਸਵਾਰ ਹੋ ਕੇ ਲਾਹੌਰ ਨੂੰ ਚਲ ਪਏ।

-੧੬੫-