ਇਸ ਤੋਂ ਤੀਸਰੇ ਦਿਨ ਅਸੀਂ ਫੇਰ ਇਨ੍ਹਾਂ ਨੂੰ ਰਾਜਾ ਧਿਆਨ ਸਿੰਘ ਦੇ ਨਾਲ ਲਾਹੌਰ ਵਿਚ ਉਸ ਦੇ ਮਹੱਲ ਅੰਦਰ ਵੇਖਦੇ ਹਾਂ। ਇਸ ਸਮੇਂ ਰਾਜਾ ਧਿਆਨ ਸਿੰਘ, ਸ: ਲਹਿਣਾ ਸਿੰਘ ਤੇ ਸ: ਅਜੀਤ ਸਿੰਘ ਆਹਮੋ ਸਾਹਮਣੇ ਕੁਰਸੀਆਂ ਪਰ ਬੈਠੇ ਹੋਏ ਹਨ ਤੇ ਇਸ ਪ੍ਰਕਾਰ ਗੱਲ ਬਾਤ ਹੋ ਰਹੀ ਏ।
ਸ: ਲਹਿਣਾ ਸਿੰਘ - "ਸਚਮੁਚ ਹੀ ਇਹ ਸ਼ੇਰ ਸਿੰਘ ਕਿਸੇ ਦਾ ਨਹੀਂ।"
"ਮੈਂ ਤਾਂ ਪਹਿਲਾਂ ਹੀ ਕਹਿ ਦਿਤਾ ਸੀ, ਕਿਉਂ ਕੋਈ ਨਵੀਂ ਗਲ ਏ?" ਧਿਆਨ ਸਿੰਘ ਨੇ ਪੁਛਿਆ।
"ਰਾਜਾ ਜੀ! ਨਵੀਂ ਕੀ ਤੇ ਪਰਾਣੀ ਕੀ। ਆਪਣੀ ਜਾਨ ਦਾ ਫਿਕਰ ਕਰੋ। ਤੁਸੀਂ ਸਾਡੇ ਨਾਲ ਲਖ ਬਦੀ ਕਰੋ ਪਰ ਅਸਾਂ ਨੇਕੀ ਤੋਂ ਨਹੀਂ ਹਟਣਾ।" ਸ: ਲਹਿਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਵਲੋਂ ਉਸ ਦੇ ਕਤਲ ਦਾ ਹੁਕਮ ਰਾਜਾ ਧਿਆਨ ਸਿੰਘ ਵਲ ਵਧਾਉਂਦੇ ਹੋਏ ਅਖਿਆ।"
ਜਿਸ ਨੂੰ ਵੇਖ ਕੇ ਰਾਜਾ ਧਿਆਨ ਸਿੰਘ ਦਾ ਰੰਗ ਫੱਕ ਹੋ ਗਿਆ। ਇਕ ਰੰਗ ਆਵੇ ਤੇ ਇਕ ਜਾਵੇ। ਉਸਨੇ ਪੱਗ ਲਾਹ ਕੇ ਸ: ਲਹਿਣਾ ਸਿੰਘ ਦੇ ਕਦਮਾਂ ਪਰ ਰਖ ਦਿਤੀ ਤੇ ਹੱਥ ਜੋੜ ਕੇ ਆਖਣ ਲੱਗਾ - "ਭਾਈਆ ਜੀ! ਹੱਥ ਜੋੜਦਾ ਹਾਂ। ਮੇਰੀ ਜਾਨ ਬਖਸ਼ੀ ਕਰੋ। ਮੈਂ ਅਜ ਹੀ ਲਾਹੌਰ ਛੱਡ ਕੇ ਕਾਸ਼ੀ ਨੂੰ ਚਲਿਆ ਜਾਂਦਾ ਹਾਂ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ, ਮੈਨੂੰ ਬਖਸ਼ ਦਿਓ।"
"ਭੋਲੇ ਰਾਜਾ ਜੀ! ਜੇ ਅਸਾਂ ਤੁਹਾਨੂੰ ਮਾਰਨਾ ਹੁੰਦਾ ਤਾਂ ਇਹ ਹੁਕਮ ਕਿਉਂ ਦਿਖਾਉਂਦੇ, ਅਸੀਂ ਤਾਂ ਤੁਹਾਨੂੰ ਉਸਦੀ
-੧੬੬